ਅੱਜ ਆਗਾਜ਼ ਹੋਵੇਗਾ ਨਵੇਂ ਕਾਮੇਡੀ ਸ਼ੋਅ ‘Stand up te Paao Khapp’, ਕਾਮੇਡੀਅਨ ਪਰਵਿੰਦਰ ਸਿੰਘ ਤੇ ਦੀਦਾਰ ਗਿੱਲ ਬਿਖੇਰਨਗੇ ਹਾਸਿਆਂ ਦੇ ਰੰਗ
ਪੀਟੀਸੀ ਪੰਜਾਬੀ ਦਾ ਬ੍ਰੈਂਡ ਨਿਊ ਕਾਮੇਡੀ ਸ਼ੋਅ ‘Stand up te Paao Khapp’ ਦਰਸ਼ਕਾਂ ਦਾ ਰੁਬਰੂ ਹੋਣ ਲਈ ਤਿਆਰ ਹੈ । ਜੀ ਹਾਂ ਇਸ ਸ਼ੋਅ ਨੂੰ ਲੈ ਕੇ ਦਰਸ਼ਕ ਤੇ ਇਸ ਸ਼ੋਅ ਦੀ ਟੀਮ ਕਾਫੀ ਉਤਸੁਕ ਹੈ। ਦੱਸ ਦਈਏ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹਰ ਵਰ ਵੱਖਰੇ ਤੇ ਨਵੇਂ ਉਪਰਾਲੇ ਕਰਦੇ ਰਹਿੰਦੇ ਨੇ। ਸੋ ਇਸ ਸ਼ੋਅ ਦਾ ਪਹਿਲਾ ਐਪੀਸੋਡ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਲਈ ਤਿਆਰ ਹੈ।
ਹੋਰ ਪੜ੍ਹੋ : ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ
ਪਹਿਲੇ ਐਪੀਸੋਡ 'ਚ ਕਾਮੇਡੀਅਨ ਦੀਦਾਰ ਗਿੱਲ ਅਤੇ ਇਸ ਸ਼ੋਅ ਦੇ ਹੋਸਟ ਪਰਵਿੰਦਰ ਸਿੰਘ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ।
ਇਸ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਹ ਸ਼ੋਅ ਦਰਸ਼ਕਾਂ ਨੂੰ ਇਸ ਤਣਾਅ ਭਰੀ ਜ਼ਿੰਦਗੀ 'ਚ ਕੁਝ ਰਾਹਤ ਦੇ ਪਲ ਦੇਵੇਗਾ। ਸਿਹਤ ਮਾਹਿਰਾਂ ਦੇ ਅਨੁਸਾਰ ਵੀ ਹੱਸਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਸੋ ਇਹ ਸ਼ੋਅ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰੇਗਾ। ਸੋ ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ ।
View this post on Instagram
View this post on Instagram