ਮਾਂ ਨੇ ਆਪਣੇ ਗਹਿਣੇ ਵੇਚ ਕੇ ਭਵਾਨੀ ਦੇਵੀ ਨੂੰ ਸਿਖਾਈ ਤਲਵਾਰਬਾਜ਼ੀ, ਓਲੰਪਿਕ ‘ਚ ਲਵੇਗੀ ਹਿੱਸਾ
ਖੇਡਾਂ ਦੇ ਖੇਤਰ ਵਿੱਚ ਭਾਰਤ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਤਲਵਾਰਬਾਜ਼ੀ ਦੇ ਮੁਕਾਬਲੇ ਵਿੱਚ ਹੁਣ ਤੱਕ ਕੋਈ ਵੀ ਖਿਡਾਰੀ ਓਲੰਪਿਕ ਤੱਕ ਨਹੀਂ ਸੀ ਪਹੁੰਚਿਆ । ਪਰ ਚੇਨਈ ਦੀ ਰਹਿਣ ਵਾਲੀ ਖਿਡਾਰਨ ਭਵਾਨੀ ਦੇਵੀ ਤਰਵਾਰਬਾਜ਼ੀ ਦੇ ਮੁਕਾਬਲੇ ਲਈ ਟੋਕਿਓ ਓਲੰਪਿਕ ਵਿਚ ਹਿੱਸਾ ਲੈਣ ਜਾ ਰਹੀ ਹੈ ।
ਹੋਰ ਪੜ੍ਹੋ :
ਰਾਖੀ ਸਾਵੰਤ ਨੇ ਫੋਟੋਗ੍ਰਾਫਰਸ ਦੇ ਸਾਹਮਣੇ ਕੀਤੀ ਅਜਿਹੀ ਹਰਕਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਭਵਾਨੀ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਵੱਡਾ ਸੰਘਰਸ਼ ਕਰਨਾ ਪਿਆ ਹੈ ।ਭਵਾਨੀ ਦੀ ਮਾਂ ਨੇ ਅਪਣੇ ਗਹਿਣੇ ਵੇਚ ਕੇ ਅਪਣੀ ਧੀ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ਤੱਕ ਪਹੁੰਚਾਇਆ ਅਤੇ ਓਲੰਪਿਕ ਦੀ ਟਿਕਟ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਤਲਵਾਰਬਾਜ਼ ਭਵਾਨੀ ਦੇਵੀ ਨੇ 14 ਸਾਲ ਦੀ ਉਮਰ ਵਿਚ ਪਹਿਲੀ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਭਵਾਨੀ ਪਿਛਲੇ 4 ਸਾਲ ਤੋਂ ਨਿਕੋਲਾ ਜਾਨੋਟੀ ਨਾਲ ਟ੍ਰੇਨਿੰਗ ਕਰ ਰਹੀ ਹੈ। 2004 ਵਿਚ ਤਲਵਾਰਬਾਜ਼ੀ ਨੂੰ ਕੈਰੀਅਰ ਵਜੋਂ ਚੁਣਨ ਵਾਲੀ ਭਵਾਨੀ 9 ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਹੈ।