ਸੰਘਰਸ਼ ਦੇ ਦਿਨਾਂ ਦੌਰਾਨ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਇਸ ਵਜ੍ਹਾ ਕਰਕੇ ਕੀਤਾ ਗਿਆ ਸੀ ਅਣਗੌਲਿਆ, ਜਾਣੋ ਪੂਰੀ ਕਹਾਣੀ
ਮਰਹੂਮ ਗਾਇਕ ਸਰਦੂਲ ਸਿਕੰਦਰ (Sardool sikander) ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕੀਤਾ । ਉਨ੍ਹਾਂ ਨੇ ਸੰਗੀਤ ਜਗਤ ‘ਚ ਆਪਣੀ ਖ਼ਾਸ ਪਛਾਣ ਬਨਾਉਣ ਦੇ ਲਈ ਅਣਥੱਕ ਮਿਹਨਤ ਕੀਤੀ ਹੈ । ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਸਰੋਤਿਆਂ ਦੇ ਦਿਲਾਂ ‘ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਉਂਦੇ ਹਨ । ਉਨ੍ਹਾਂ ਦੇ ਗੀਤ ਭਾਵੇਂ ਉਹ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ ਹੋਵੇ, ਤੇਰਾ ਲਿਖ ਦੂੰ ਸਫੇਦਿਆਂ ‘ਤੇ ਨਾਂਅ ਹੋਵੇ ਜਾਂ ਫਿਰ ‘ਰੋਡਵੇਜ਼ ਦੀ ਲਾਰੀ’ ( Roadways Di Lari) ਹੋਵੇ । ਹਰ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਸੀ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਬਾਰੇ ਦਿਲ ਨੂੰ ਛੂਹ ਲੈਣ ਵਾਲੀ ਇੱਕ ਕਹਾਣੀ ਦੱਸਾਂਗੇ । ਜਿਸ ਦਾ ਖੁਲਾਸਾ ਗਾਇਕ ਨੇ ਇੱਕ ਇੰਟਰਵਿਊ ‘ਚ ਕੀਤਾ ਸੀ ।
image From instagram
ਹੋਰ ਪੜ੍ਹੋ : ਰੁਬੀਨਾ ਬਾਜਵਾ ਆਪਣੇ ਮੰਗੇਤਰ ਦੇ ਨਾਲ ਰੋਮਾਂਟਿਕ ਡੇਟ ‘ਤੇ ਆਈ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ
ਦਰਅਸਲ 80-90 ਦੇ ਦਹਾਕੇ ‘ਚ ਐੱਚ ਐੱਮ ਵੀ ਨਾਮ ਦੀ ਮਿਊਜ਼ਿਕ ਕੰਪਨੀ ਕਾਫੀ ਮਸ਼ਹੂਰ ਸੀ । ਜੋ ਕਿਸੇ ਵੀ ਗਾਇਕ ਨੂੰ ਸਫਲ ਸਟਾਰ ਹੋਣ ਵੱਜੋਂ ਪ੍ਰਮਾਣਿਤ ਕਰਦੀ ਸੀ । ਜਿਸ ਕਰਕੇ ਗਾਇਕ ਵੀ ਇਸ ਕੰਪਨੀ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ । ਪਰ ਉੇਸ ਦੀ ਦਿੱਖ ਅਤੇ ਕੱਪੜਿਆਂ ਕਾਰਨ ਕਈ ਵਾਰ ਕੰਮ ਨੂੰ ਨਕਾਰ ਦਿੱਤਾ ਸੀ । ਤੰਗੀਆਂ ਤੁਰਸ਼ੀਆਂ ਦੇ ਕਾਰਨ ਸਰਦੂਲ ਸਿਕੰਦਰ ਸਵੇਰੇ ਅਖਬਾਰ ਸਪਲਾਈ ਕਰਨ ਵਾਲੀ ਗੱਡੀ ‘ਚ ਬੈਠ ਕੇ ਸਫ਼ਰ ਕਰਕੇ ਮਿਊਜ਼ਿਕ ਦੀ ਰਿਕਾਰਡਿੰਗ ਦੇ ਲਈ ਜਾਂਦੇ ਹੁੰਦੇ ਸਨ ਅਤੇ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੇ ਸਨ ।ਇਸ ਤਰ੍ਹਾਂ ਦਾ ਵਰਤਾਉ ਉਨ੍ਹਾਂ ਦੇ ਨਾਲ ਕਈ ਵਾਰ ਹੋਇਆ ।
image From instagram
ਉਨ੍ਹਾਂ ਨੇ ਕਈਆਂ ਨੂੰ ਕਿਹਾ ਕਿ ਘੱਟੋ-ਘੱਟ ਇਕ ਵਾਰ ਉਸ ਦੀ ਗੱਲ ਜ਼ਰੂਰ ਸੁਣੋ। ਪਰ ਉਨ੍ਹਾਂ ਨੇ ਉਸਨੂੰ ਠੁਕਰਾ ਦਿੱਤਾ ਅਤੇ ਉਸਨੂੰ ਕਿਹਾ ਕਿ ਕੰਪਨੀ ਨਵੇਂ ਕਲਾਕਾਰਾਂ ਨਾਲ ਜੋਖਮ ਨਹੀਂ ਲੈ ਸਕਦੀ। ਫਿਰ ਇੱਕ ਵਧੀਆ ਦਿਨ, ਉਹ ਇੱਕ ਰਿਕਾਰਡਿੰਗ ਸੈਸ਼ਨ ਵਿੱਚ ਤੁੰਬੀ ਵਜਾਉਣ ਲਈ ਕਿਸੇ ਨਾਲ ਗਿਆ, ਉਸ ਸਮੇਂ ਦੌਰਾਨ ਜਦੋਂ ਸਾਰੇ ਲੰਚ ਕਰ ਰਹੇ ਸਨ, ਉਸਨੇ ਇੱਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ।
View this post on Instagram
ਕੁਝ ਸੰਗੀਤਕਾਰਾਂ ਨੇ ਉਸ ਨੂੰ ਸੁਣਿਆ ਅਤੇ ਪ੍ਰਭਾਵਿਤ ਹੋਏ। ਜਿਸ ਤੋਂ ਬਾਅਦ ਸਰਦੂਲ ਸਿਕੰਦਰ ਨੇ ਆਪਣੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਰਿਕਾਰਡ ਕੀਤੀ । ਜੋ ਕਿ ਹਿੱਟ ਸਾਬਿਤ ਹੋਈ । ਇਸ ਤੋਂ ਬਾਅਦ ਗਾਇਕ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਸਰਦੂਲ ਸਿਕੰਦਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਕੱਢੇ ਅਤੇ ਹੌਲੀ ਹੌਲੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਥਾਪਿਤ ਹੁੰਦੇ ਗਏ