ਸੋਸ਼ਲ ਮੀਡੀਆ ‘ਤੇ ‘ਬਚਪਨ ਕਾ ਪਿਆਰ’ ਗਾਉਣ ਵਾਲਾ ਇਹ ਬੱਚਾ ਸੋਸ਼ਲ ਮੀਡੀਆ ‘ਤੇ ਛਾਇਆ, ਬਾਦਸ਼ਾਹ ਦੇ ਨਾਲ ਕਰੇਗਾ ਕੰਮ
ਸੋਸ਼ਲ ਮੀਡੀਆ ‘ਤੇ ਕੁਝ ਦਿਨ ਪਹਿਲਾਂ ਇੱਕ ਬੱਚੇ ਦਾ ਵੀਡੀਓ ਵਾਇਰਲ ਹੋਇਆ ਸੀ । ਇਹ ਬੱਚਾ ਆਦੀ ਵਾਸੀ ਬੱਚਾ ਹੈ ਜਿਸ ਦੀ ਪਛਾਣ ਛਤੀਸਗੜ੍ਹ ਦੇ ਰਹਿਣ ਵਾਲੇ ਸਹਿਦੇਵ ਦਰਿਦੋ ਦੇ ਤੌਰ ‘ਤੇ ਹੋਈ ਹੈ । ਸਹਿਦੇਵ ਦਾ ਇਹ ਵੀਡੀਓ ਏਨਾਂ ਕੁ ਵਾਇਰਲ ਹੋਇਆ ਹੈ ਕਿ ਹੁਣ ਉਸ ਨੂੰ ਬਾਦਸ਼ਾਹ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ । ਬਾਦਸ਼ਾਹ ਨੇ ਇਸ ਬੱਚੇ ਨੂੰ ਚੰਡੀਗੜ੍ਹ ਬੁਲਾਇਆ ਹੈ ।
Image From Internet
ਹੋਰ ਪੜ੍ਹੋ : ਰਾਮ ਸਿੰਘ ਰਾਣਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ
Image From Internet
ਸੋਸ਼ਲ ਮੀਡੀਆ ‘ਤੇ ਸਹਿਦੇਵ ਦਾ ਇਹ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਇਆ ਸੀ । ਸਹਿਦੇਵ ਨੇ ਇਹ ਵੀਡੀਓ ਆਪਣੇ ਅਧਿਆਪਕ ਸੰਤੋਸ਼ ਦੇ ਮੋਬਾਈਲ ‘ਤੇ ਵੇਖਿਆ ਅਤੇ ਸੁਣਿਆ ਸੀ । ਗਾਣੇ ਦੀਆਂ ਸ਼ੁਰੂਆਤੀ ਲਾਈਨਾਂ ਉਸ ਨੇ ਜਿਸ ਅੰਦਾਜ਼ ‘ਚ ਗਾਈਆਂ ਉਹ ਉਸ ਦੇ ਅਧਿਆਪਕ ਨੂੰ ਬਹੁਤ ਹੀ ਪਸੰਦ ਆਈਆਂ ।
Image From Internet
ਜਿਸ ਤੋਂ ਬਾਅਦ ਉਸ ਦੇ ਅਧਿਆਪਕ ਨੇ ਉਸ ਦਾ ਇੱਕ ਵੀਡੀਓ ਬਣਾ ਕੇ ਆਪਣੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜਿਆ ਜੋ ਕਿ ਕੁਝ ਹੀ ਘੰਟਿਆਂ ‘ਚ ਵਾਇਰਲ ਹੋ ਗਿਆ । ਇਸ ਵੀਡੀਓ ਨੂੰ ਲੋਕਾਂ ਵੱਲੋਂ ਏਨਾਂ ਕੁ ਪਸੰਦ ਕੀਤਾ ਗਿਆ ਕਿ ਵੱਡੇ ਤੋਂ ਵੱਡਾ ਸੈਲੀਬ੍ਰੇਟੀ ਵੀ ਇਸ ‘ਤੇ ਵੀਡੀਓ ਬਣਾਉਂਦਾ ਵੇਖਿਆ ਗਿਆ ।
View this post on Instagram