ਦਿਲਜੀਤ ਦੁਸਾਂਝ ਦੇ ਸੰਨ 2000 ਤੋਂ ਲੈ ਕੇ 2018 ਤੱਕ ਦੇ ਗੀਤਾਂ ਦੇ ਮੁਲਾਂਕਣ ਦੀ ਸੀਰੀਜ਼
ਦਿਲਜੀਤ ਦੁਸਾਂਝ Diljit Dosanjh ਨੇ ਪੰਜਾਬੀ ਮਿਊਜ਼ਿਕ Music ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਦੋ ਹਜ਼ਾਰ ਤੋਂ ਲੈ ਕੇ ਹੁਣ ਤੱਕ ਦੇ ਗੀਤਾਂ ਦਾ ਮੁਲਾਂਕਣ ਉਨ੍ਹਾਂ ਵੱਲੋਂ ਕਰਵਾਇਆ ਗਿਆ । ਜਿਸ 'ਚ ਦਿਲਜੀਤ ਦੁਸਾਂਝ ਦੇ ਕਈ ਹਿੱਟ ਗੀਤਾਂ ਦੀ ਇੱਕ ਸੀਰੀਜ਼ ਬਣਾਈ ਗਈ ਹੈ ।ਇਸ ਸੀਰੀਜ਼ 'ਚ ਦਿਲਜੀਤ ਦੁਸਾਂਝ ਦੇ ਸੰਨ ੨੦੦੦ ਤੋਂ 'ਸਿੱਖ ਲੈ ਊੜਾ ਆੜਾ '' ਤੋਂ ਸ਼ੁਰੂਆਤ ਕੀਤੀ ਗਈ ਹੈ ।ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਦਿਲਜੀਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਨ੍ਹਾਂ ਦੇ ਗੀਤਾਂ ਦੀ ਲਿਸਟ ਲਗਾਤਾਰ ਲੰਬੀ ਹੁੰਦੀ ਗਈ ਅਤੇ ਉਨ੍ਹਾ ਨੇ ਇਸ ਤੋਂ ਬਾਅਦ ਉਨ੍ਹਾਂ ਦਾ ਪਿਆ 'ਪੰਗਾ' ਪਰ ਇਸ ਪੰਗੇ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਦਿਲਜੀਤ ਦੀ ਸ਼ੌਹਰਤ ਵੱਧਦੀ ਗਈ ।
https://www.facebook.com/beingindianchannel/videos/332063337537950/
ਪਰ ਫਿਰ ਦਿਲਜੀਤ ਨੇ ਬਾਜ਼ੀ ਮਾਰੀ 'ਲੱਕ ਟਵੇਂਟੀ 28 ਨਾਲ' ਲੱਕ ਨੇ ਦਿਲਜੀਤ ਨੂੰ ਹੋਰ ਵੀ ਲਕੀ ਬਣਾ ਦਿੱਤਾ ਅਤੇ ਇਹ ਗੀਤ ਸੁਪਰ ਡੁਪਰ ਹਿੱਟ ਗਿਆ ਅਤੇ ਹਨੀ ਸਿੰਘ ਦੇ ਰੈਪ ਨੇ ਇਸ ਗੀਤ 'ਚ ਚਾਰ ਚੰਨ ਲਗਾ ਦਿੱਤੇ ਅਤੇ ਦਿਲਜੀਤ ਦੇ ਹਿੱਟ ਗੀਤਾਂ ਦੀ ਲਿਸਟ ਹੋਰ ਲੰਬੀ ਹੋ ਗਈ । ਇਸ ਗੀਤ ਤੋਂ ਬਾਅਦ ਦਿਲਜੀਤ ਦੀ ਮਕਬੂਲੀਅਤ ਏਨੀ ਜ਼ਿਆਦਾ ਵਧ ਗਈ ਕਿ ਲੱਖਾਂ ਦੀ ਤਾਦਾਦ 'ਚ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ ।
ਪਰ ਜਦੋਂ ਦਿਲਜੀਤ ਦੀ 'ਗੋਲੀ' ਚੱਲੀ ਤਾਂ ਇਸਦੀ ਗੂੰਜ ਹਰ ਪਾਸੇ ਸੁਣਾਈ ਦਿੱਤੀ ਅਤੇ ਇਹ ਗੀਤ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ । 'ਨੱਚਦੀ ਏ ਸੋਹਣੀ ਮੁਟਿਆਰ ਸ਼ੌਲਡਰ ਚੱਕ ਚੱਕ ਕੇ' ਨੂੰ ਵੀ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ । 'ਪ੍ਰੋਪਰ ਪਟੋਲਾ' ,'ਦਿਸ ਸਿੰਘ ਇਜ਼ ਸੋ ਸਟਾਈਲਿਸ਼', 'ਪਟਿਆਲਾ ਪੈੱਗ', 'ਡੂ ਯੂ ਨੋ ','ਮੇਰੇ ਸੁਪਨੇ 'ਚ ਤੇਰੀ ਸਰਦਾਰੀ' ,'ਪੰਜ ਤਾਰਾ' ,ਲਹਿਬੜਗਿਣੀ ,ਅਤੇ ਰਾਤ ਦੀ ਗੇੜੀ ਗੱਲ ਰਿਸਕ ਦੀ ਅਜਿਹੇ ਗੀਤ ਨੇ ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡੀ ।ਦਿਲਜੀਤ ਦੁਸਾਂਝ ਦੇ ਇਨ੍ਹਾਂ ਹਿੱਟ ਗੀਤਾਂ ਦੀ ਇੱਕ ਸੀਰੀਜ਼ ਬਣਾਈ ਗਈ ਹੈ । ਜਿਸ 'ਚ ਸੰਨ ਹਜ਼ਾਰ ਤੋਂ ਲੈ ਕੇ 2018 ਤੱਕ ਦੇ ਗੀਤਾਂ ਦਾ ਮੁਲਾਂਕਣ ਕੀਤਾ ਗਿਆ ਹੈ ।