ਕੀਵੀ ਫਲ ਵਿੱਚ ਬਹੁਤ ਹੀ ਪੌਸ਼ਟਿਕ ਤੱਤ ਹੁੰਦੇ ਹਨ, ਇਸ ਲਈ ਸਾਨੂੰ ਇਹ ਫਲ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਇਸ ਫਲ ਦੇ ਪੌਸ਼ਟਿਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ’ਚ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ, ਫੋਲੇਟ, ਕੋਪਰ, ਪੋਟਾਸ਼ੀਅਮ, ਐਂਟੀ ਆਕਸੀਡੈਂਟ, ਪ੍ਰੋਟੀਨ ਤੇ ਆਇਰਨ ਵਰਗੇ ਤੱਤ ਹੁੰਦੇ ਹਨ । ਇਸ ਲਈ ਇਹ ਫਲ ਕਈ ਬਿਮਾਰੀਆਂ ਨੂੰ ਵੀ ਸਾਡੇ ਤੋਂ ਕੋਹਾਂ ਦੂਰ ਰੱਖਦਾ ਹੈ ।
- ਕੀਵੀ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ ਤੇ ਸਟਰੋਕ ਤੋਂ ਬਹੁਤ ਹੱਦ ਤੱਕ ਬਚਾਅ ਰਹਿੰਦਾ ਹੈ ।
- ਕੀਵੀ ਪਾਚਨ ਪ੍ਰਣਾਲੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
- ਕੀਵੀ ਵਿੱਚ ਪਾਇਆ ਜਾਣ ਵਾਲਾ ਇੱਕ ਐਂਜਾਈਮ ਸੋਜ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
- ਕੀਵੀ ‘ਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਅਸਾਨੀ ਨਾਲ ਹਜ਼ਮ ਹੁੰਦਾ ਹੈ ।
- ਕੀਵੀ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਇਸ ਵਿੱਚ ਘੱਟ ਕੈਲੋਰੀ, ਘੱਟ ਜੀਆਈ, ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ।
ਹੋਰ ਪੜ੍ਹੋ :
- ਕੀਵੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ। ਤੁਸੀਂ ਕੀਵੀ ਨੂੰ ਇਮਿਊਨਿਟੀ ਬੂਸਟਰ ਫਲ ਦੇ ਤੌਰ 'ਤੇ ਸੇਵਨ ਕਰ ਸਕਦੇ ਹੋ।
- ਕੀਵੀ ਦਾ ਸੇਵਨ ਕਰਨ ਨਾਲ, ਤੁਸੀਂ ਆਮ ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ।