ਇਸ ਕੁੜੀ ਨੇ ਇੰਝ ਕਮਾਏ 22 ਲੱਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ
ਦਿੱਲੀ ਦੀ ਰਹਿਣ ਵਾਲੀ ਕੁੜੀ ਅਦਿਤੀ ਸਿੰਘ ਨੂੰ ਮਾਈਕ੍ਰੋਸੌਫਟ ਕੰਪਨੀ ਵੱਲੋਂ 30 ਹਜ਼ਾਰ ਡਾਲਰ ਯਾਨੀ ਕਿ 22 ਲੱਖ ਰੁਪਏ ਦਿੱਤੇ ਹਨ । ਅਦਿਤੀ ਸਿੰਘ ਇੱਕ ਐਥੀਕਲ ਹੈਕਰ ਹੈ । ਉਸ ਨੇ ਮਾਈਕ੍ਰੋਸੌਫਟ ‘ਚ ਇੱਕ ਬੱਗ ਦੀ ਪਛਾਣ ਕੀਤੀ ਹੈ । ਇਸੇ ਲਈ ਅਦਿਤੀ ਨੂੰ ਕੰਪਨੀ ਨੇ ਇਨਾਮ ਵੱਜੋਂ 22 ਲੱਖ ਰੁਪਏ ਇਨਾਮ ਦਿੱਤੇ ਹਨ । ਐਥੀਕਲ ਹੈਕਰ ਅਦਿਤੀ ਸਿੰਘ ਨੇ ਮਾਈਕ੍ਰੋਸੌਫਟ ਐਜਓਰ ਕਲਾਊਡ ‘ਚ ਇੱਕ ਬੱਗ ਦੀ ਪਛਾਣ ਕੀਤੀ ਹੈ ।
Image From Instagram
ਹੋਰ ਪੜ੍ਹੋ : ਰਾਜ ਕੌਸ਼ਲ ਤੇ ਮੰਦਿਰਾ ਬੇਦੀ ਨੇ ਵੈਲੇਂਨਟਾਈਨ ਡੇਅ ਦੇ ਮੌਕੇ ’ਤੇ ਕਰਵਾਇਆ ਸੀ ਵਿਆਹ
Image From Instagram
ਜਿਸ ਦੇ ਜ਼ਰੀਏ ਕੋਈ ਵੀ ਸਾਈਬਰ ਹੈਕਰ ਕੰਪਨੀ ਦੇ ਇੰਟਰਨਲ ਸਿਸਟਮ ‘ਚ ਪਹੁੰਚ ਕੇ ਇਨਫਾਰਮੇਸ਼ਨ ਨੂੰ ਹੋਲਡ ਕਰ ਸਕਦੇ ਸਨ । ਮੀਡੀਆ ਰਿਪੋਰਟਸ ਮੁਤਾਬਕ ਅਦਿਤੀ ਇਸ ਤੋਂ ਪਹਿਲਾਂ ਫੇਸਬੁੱਕ ਤੋਂ ਵੀ ੫ ਲੱਖ ਰੁਪਏ ਜਿੱਤ ਚੁੱਕੀ ਹੈ ।ਅਦਿਤੀ ਸਿੰਘ ਦੋ ਸਾਲਾਂ ਤੋਂ ਐਥੀਕਲ ਹੈਕਰ ਦੇ ਤੌਰ ‘ਤੇ ਕੰਮ ਕਰ ਰਹੀ ਹੈ ।
Image From Instagram
ਉਹ ਹੁਣ ਤੱਕ ਫੇਸਬੁੱਕ, ਟਿਕਟੌਕ,ਮੋਜ਼ਿਲਾ, ਪੇਟੀਐੱਮ, ਐੱਚਪੀ ਸਣੇ 40 ਤੋਂ ਜ਼ਿਆਦਾ ਕੰਪਨੀਆਂ ‘ਚ ਬੱਗ ਲੱਭਣ ਦਾ ਕੰਮ ਕਰ ਚੁੱਕੀ ਹੈ । ਖਬਰਾਂ ਮੁਤਾਬਕ ਅਦਿਤੀ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉੇਸ ਨੇ ਆਪਣੇ ਗੁਆਂਢੀ ਦੇ ਵਾਈਫਾਈ ਦਾ ਪਾਸਵਰਡ ਹੈਕ ਕੀਤਾ ਸੀ । ਜਿਸ ਦੇ ਚੱਲਦਿਆਂ ਐਥੀਕਲ ਹੈਕਿੰਗ ‘ਚ ਉਸ ਦੀ ਦਿਲਚਸਪੀ ਵਧੀ ।
View this post on Instagram