ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼

Reported by: PTC Punjabi Desk | Edited by: Rupinder Kaler  |  November 28th 2020 06:07 PM |  Updated: November 28th 2020 06:15 PM

ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼

ਫਿਲਮ 'ਕੁਲੀ ਨੰ. 1 'ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਟ੍ਰੇਲਰ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਹੈ। ਫ਼ਿਲਮ ਦੇ ਹਰ ਸੀਨ ਵਿੱਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਵੀ ਕਾਮੇਡੀ ਕਰਨ 'ਚ ਕਾਫੀ ਕਿਊਟ ਲੱਗ ਰਹੀ ਹੈ। ਟ੍ਰੇਲਰ 'ਚ ਦੋਵਾਂ ਵਿਚਕਾਰ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

coolie no 1 trailer

ਹੋਰ ਪੜ੍ਹੋ :

coolie no 1 trailer

ਫਿਲਮ ਵਿੱਚ ਪਰੇਸ਼ ਰਾਵਲ ਨੇ ਸਾਰਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਇਸ ਵਿੱਚ ਵਰੁਣ ਧਵਨ ਕਈ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ।

coolie no 1 trailer

ਉਧਰ ਜੌਨੀ ਲੀਵਰ ਵੀ ਪੁਲਿਸ ਇੰਸਪੈਕਟਰ ਦੇ ਰੋਲ 'ਚ ਵਧੀਆ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਗੋਵਿੰਦਾ ਅਤੇ ਕਰਿਸ਼ਮਾ ਸਟਾਰ ਕੁਲੀ ਨੰਬਰ 1 ਤੋਂ ਕੁਝ ਵਖਰੀ ਹੈ। ਇਹ ਫਿਲਮ ਇਸੇ ਸਾਲ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network