ਯੁਵਰਾਜ ਸਿੰਘ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਵੀਡੀਓ
ਯੁਵਰਾਜ ਸਿੰਘ (Yuvraj Singh)ਦੇ ਬੇਟੇ (Son) ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ । ਜਿਸ ਦੀ ਤਸਵੀਰ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਆਪਣੀ ਪਤਨੀ ਹੇਜ਼ਲ ਕੀਚ ਅਤੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੇ ਘਰ ਬੇਟੇ ਨੇ ਜਨਮ ਲਿਆ ਸੀ ।
image From instagram
ਹੋਰ ਪੜ੍ਹੋ : ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਘਰ ਬੇਟੇ ਨੇ ਜਨਮ ਲਿਆ, ਯੁਵਰਾਜ ਸਿੰਘ ਨੇ ਜਾਣਕਾਰੀ ਕੀਤੀ ਸਾਂਝੀ
ਜਿਸ ਤੋਂ ਬਾਅਦ ਉਨ੍ਹਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਸੀ । ਪਰ ਇਸ ਨਾਲ ਸਬੰਧਤ ਕੋਈ ਵੀ ਤਸਵੀਰ ਸਾਂਝੀ ਨਹੀਂ ਸੀ ਕੀਤੀ ਅਤੇ ਹੁਣ ਕਈ ਮਹੀਨਿਆਂ ਬਾਅਦ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ । ਇਸ ਦੇ ਨਾਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਇਸ ਵੀਡੀਓ ’ਚ ਮਾਪੇ ਬਣਨ ਦੇ ਆਪਣੇ ਸਫ਼ਰ ਨੂੰ ਬਿਆਨ ਕਰ ਰਹੇ ਹਨ ।
image From instagram
ਹੋਰ ਪੜ੍ਹੋ : ਜਦੋਂ ਕਰੀਨਾ ਕਪੂਰ ਖ਼ਾਨ ਨੇ ਯੁਵਰਾਜ ਸਿੰਘ ਦੇ ਪੰਜਾਬੀ ਬੋਲਣ ਦੇ ਸਟਾਈਲ ਨੂੰ ਦੱਸਿਆ ਸੈਕਸੀ, ਕਿਹਾ ਇੱਕ ਵਾਰ ਬੋਲ ਕੇ ਵਿਖਾਓ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਸਿੰਘ ਨੇ ਲਿਖਿਆਂ ਕਿ ‘ਇੱਕ ਮਾਂ ਦਿਵਸ ‘ਤੇ ਇੱਕ ਪਿਤਾ ਦੇ ਰੂਪ ‘ਚ ਆਪਣੀ ਯਾਤਰਾ ਨੂੰ ਸਾਂਝਾ ਕਰਨ ‘ਤੇ ਬਹੁਤ ਖੁਸ਼ ਹਾਂ। ਮੇਰਾ ਮੰਨਣਾ ਹੈ ਕਿ ਮਾਵਾਂ ਲਈ ਸਭ ਤੋਂ ਵਧੀਆ ਚੀਜ਼ ਜੋ ਅਸੀਂ ਕਰ ਸਕਦੇ ਹਾਂ ।
image From instagram
ਉਹ ਪਾਲਣ ਪੋਸ਼ਣ ‘ਚ ਬਰਾਬਰ ਦਾ ਸਾਥੀ ਬਣਨ। ਡਾਈਪਰਿੰਗ ਹੋਵੇ ਜਾਂ ਫੀਡਿੰਗ, ਮੈਂ ਹਮੇਸ਼ਾ ਸਿੱਖ ਰਿਹਾ ਸੀ, ਪਰ ਇਹ ਬਿਲਕੁਲ ਸਹੀ ਸੀ’ ।ਦੱਸ ਦਈਏ ਕਿ ਯੁਵਰਾਜ ਸਿੰਘ ਨੇ ਹੇਜ਼ਲ ਕੀਚ ਦੇ ਨਾਲ ਲਵ ਮੈਰਿਜ ਕਰਵਾਈ ਸੀ ।ਦੋਵਾਂ ਨੇ ਫਤਿਹਗੜ੍ਹ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ ।
View this post on Instagram