ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਇਸ ਬਜ਼ੁਰਗ ਜੋੜੇ ਦਾ ਡਾਂਸ ਵੀਡੀਓ, ਲੋਕਾਂ ਨੂੰ ਆ ਰਿਹਾ ਪਸੰਦ
ਸੋਸ਼ਲ ਮੀਡੀਆ ਅੱਜ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਰਾਹੀਂ ਲੋਕ ਆਪਣੀ ਗੱਲ ਕਿਤੇ ਵੀ ਪਹੁੰਚਾ ਸਕਦੇ ਹਨ । ਪੰਜਾਬੀ ਇੰਡਸਟਰੀ ‘ਚ ਵੀ ਅਜਿਹੇ ਕਈ ਗਾਇਕ ਹਨ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ‘ਚ ਆਏ । ਸੋਸ਼ਲ ਮੀਡੀਆ ਦੇ ਜ਼ਰੀਏ ਆਮ ਲੋਕ ਵੀ ਆਪਣੀ ਗੱਲ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਪਹੁੰਚਾ ਸਕਦੇ ਹਨ ।
Image From Varisht Nagrik Kesari Club
ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਤੇ ਸਾਜ ਨੇ ਇੱਕ ਦੂਜੇ ਲਈ ਗੁਦਵਾਇਆ ਟੈਟੂ
Image From Varisht Nagrik Kesari Club
ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਕਾਫੀ ਸੁਰਖੀਆਂ ਵਟੋਰ ਰਿਹਾ ਹੈ ।ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਆਖੋਗੇ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ ਹੈ । ਜੀ ਹਾਂ ਇਹ ਸਾਬਿਤ ਕਰ ਦਿਖਾਇਆ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਇੱਕ ਬਜ਼ੁਰਗ ਜੋੜੇ ਦੇ ਡਾਂਸ ਵੀਡੀਓ ਨੇ ।
Image From Varisht Nagrik Kesari Club
ਵੀਡੀਓ ‘ਚ ਦਿਖਾਈ ਦੇ ਰਹੇ ਇਸ ਜੋੜੇ ਦੀ ਪਛਾਣ ਸੁਰਿੰਦਰ ਸੇਠੀ ਅਤੇ ਸਤਿੰਦਰ ਸੇਠੀ ਦੇ ਤੌਰ ‘ਤੇ ਹੋਈ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰਕੇ ਇਸ ਜੋੜੇ ਦੀ ਤਾਰੀਫ ਕਰ ਰਹੇ ਹਨ।