‘ਪੁਸ਼ਪਾ’ ਦਾ ਕ੍ਰੇਜ਼, 10ਵੀਂ ਦੇ ਪੇਪਰ ‘ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

Reported by: PTC Punjabi Desk | Edited by: Lajwinder kaur  |  April 11th 2022 02:32 PM |  Updated: April 11th 2022 02:32 PM

‘ਪੁਸ਼ਪਾ’ ਦਾ ਕ੍ਰੇਜ਼, 10ਵੀਂ ਦੇ ਪੇਪਰ ‘ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

ਅੱਲੂ ਅਰਜੁਨ ਅਤੇ ਰਸ਼ਿਮਕਾ ਮੰਦਾਨਾ ਦੀ ਤੇਲਗੂ ਫ਼ਿਲਮ ‘ਪੁਸ਼ਪਾ ਦ ਰਾਈਜ਼’ (Pushpa: The Rise) ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਇਸ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਿਲੀਜ਼ ਮਗਰੋਂ ਹੀ ਇਸ ਫ਼ਿਲਮ ਦੇ ਗਾਣਿਆਂ ਅਤੇ ਡਾਇਲਾਗ ਦਾ ਬੁਖਾਰ ਲੋਕਾਂ ਦੇ ਸਿਰ ਚੜ ਕੇ ਖੂਬ ਬੋਲਿਆ ਸੀ। ਲੋਕਾਂ ਤੋਂ ਇਲਾਵਾ ਬਾਲੀਵੁੱਡ ਜਗਤ ਦੇ ਕਈ ਕਲਾਕਾਰਾਂ ਨੇ ਵੀ ਆਪਣੀ ਰੀਲਾਂ ਪੁਸ਼ਪਾ ਦੇ ਗੀਤਾਂ ਤੇ ਡਾਇਲਾਗਸ ਉੱਤੇ ਬਣਾਈਆਂ ਸਨ। ਲੋਕਾਂ ਨੇ ਹੈਰਾਨ ਕਰਨ ਵਾਲੇ ਵੀਡੀਓਜ਼ ਵੀ ਬਣਾਏ। ਅਜਿਹਾ ਹੀ ਪੁਸ਼ਪਾ ਦੇ ਕ੍ਰੇਜ਼ ਇੱਕ ਵਿਦਿਆਰਥੀ ਦੇ ਸਿਰ ਚੜੇ ਕੇ ਬੋਲਿਆ ਤੇ ਉਸਨੇ ਅਜਿਹਾ ਕੰਮ ਕਰ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਰੋਮਾਂਟਿਕ ਗੀਤ ‘Pent Straight’ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

West Bengal Class 10 student writes in his board exam, 'Pushpa Raj, Apun Likhega Nahi' Image Source: Twitter

ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੇ ਇੱਕ 10ਵੀਂ ਦੇ ਵਿਦਿਆਰਥੀ ’ਤੇ ਪੁਸ਼ਪਾ ਦਾ ਬੁਖ਼ਾਰ ਅਜਿਹਾ ਚੜ੍ਹਿਆ ਕਿ ਉਸ ਨੇ ਆਪਣੇ ਪੇਪਰ ਦੀ ਉੱਤਰ ਸ਼ੀਟ ’ਚ ਪੁਸ਼ਪਾ ਫ਼ਿਲਮ ਦਾ ਡਾਇਲਾਗ ਲਿਖ ਦਿੱਤਾ। ਇਸ ਵਿਦਿਆਰਥੀ ਦੀ ਉੱਤਰ ਸ਼ੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਨੂੰ ਵੇਖ ਕੇ ਯੂਜ਼ਰਸ ਦਾ ਦਿਮਾਗ ਹਿੱਲ ਗਿਆ ਹੈ ਅਤੇ ਇਸ ਨੂੰ ਮਜ਼ਾਕ ਵਜੋਂ ਸਾਂਝਾ ਕੀਤਾ ਹੈ। ਪੱਛਮੀ ਬੰਗਾਲ ਦੇ ਸਾਰੇ ਵਿਦਿਆਰਥੀਆਂ ਲਈ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

West Bengal Class 10 student writes in his board exam, 'Pushpa Raj, Apun Likhega Nahi' Image Source: Twitter

ਇਹ ਘਟਨਾ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਹਮਣੇ ਆਈ, ਜਦੋਂ ਜਾਂਚਕਰਤਾ ਇਸ ਆਂਸਰ ਸ਼ੀਟ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਂਸਰ ਸ਼ੀਟ ’ਤੇ ਲਿਖਿਆ ਹੋਇਆ ਹੈ, 'ਪੁਸ਼ਪਾ, ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ'। ਇਹ ਆਸਰ ਸ਼ੀਟ ਪੱਛਮੀ ਬੰਗਾਲ ਦੀ ਦੱਸੀ ਜਾ ਰਹੀ ਹੈ। 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ' ਡਾਇਲਾਗ ਨਾਲ ਵਾਇਰਲ ਹੋਈ ਇਸ ਆਂਸਰ ਸ਼ੀਟ ਨੇ ਕਈ ਲੋਕਾਂ ਨੂੰ ਹਸਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਪੂਰੀ ਉੱਤਰ ਸ਼ੀਟ ’ਚ ਕਿਸੇ ਵੀ ਅਸਲੀ ਜਵਾਬ ਦੀ ਬਜਾਏ ਇਹ ਡਾਇਲਾਗ ਲਿਖਿਆ ਹੋਇਆ ਸੀ। ਦੱਸ ਦਈਏ ਪੁਸ਼ਪਾ ਫ਼ਿਲਮ ਦੀ ਟੀਮ ਇਸ ਫ਼ਿਲਮ ਦੇ ਸਿਕਵਲ ਉੱਤੇ ਵੀ ਜ਼ੋਰਾਂ ਸ਼ੋਰਾਂ ਉੱਤੇ ਕੰਮ ਕਰ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network