ਬਾਲੀਵੁੱਡ ਦੇ ਇਸ ਡਾਇਰੈਕਟਰ ਨੇ ਲੈ ਲਿਆ ਸਲਮਾਨ ਖ਼ਾਨ ਦੇ ਨਾਲ ਪੰਗਾ, ਟਵੀਟ ‘ਤੇ ਇਸ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਅਦਾਕਾਰ ਦੇ ਪ੍ਰਸ਼ੰਸਕ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਸਲਮਾਨ ਖ਼ਾਨ ਆਪਣੇ ਦਬੰਗ ਸੁਭਾਅ ਦੇ ਲਈ ਵੀ ਜਾਣੇ ਜਾਂਦੇ ਹਨ । ਇਹੀ ਕਾਰਨ ਹੈ ਕਿ ਕੋਈ ਵੀ ਉਨ੍ਹਾਂ ਦੇ ਅੱਗੇ ਟਿਕ ਨਹੀਂ ਪਾਉਂਦਾ ਅਤੇ ਅਕਸਰ ਲੋਕ ਉਨ੍ਹਾਂ ਦੇ ਨਾਲ ਪੰਗਾ ਲੈਣ ਤੋਂ ਗੁਰੇਜ਼ ਕਰਦੇ ਹਨ । ਹੁਣ ਕਸ਼ਮੀਰ ਫਾਈਲਸ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਸਲਮਾਨ ਖ਼ਾਨ ਬਾਰੇ ਅਜਿਹੀ ਗੱਲ ਕਹਿ ਦਿੱਤੀ ਹੈ ।
Image Source: Twitter
ਹੋਰ ਪੜ੍ਹੋ : ਸਲਮਾਨ ਖ਼ਾਨ ਨੇ Bigg Boss 16 ਦੇ ਸ਼ੋਅ ਲਈ ਮੰਗ ਲਈ ਏਨੀਂ ਫੀਸ, ਸ਼ੋਅ ਮੇਕਰਸ ਦੇ ਵੀ ਉੱਡ ਗਏ ਹੋਸ਼!
ਜਿਸ ‘ਤੇ ਸਲਮਾਨ ਦੇ ਪ੍ਰਸ਼ੰਸਕਾਂ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । ਬਾਲੀਵੁੱਡ ‘ਚ ਸੁਲਤਾਨ ਦੇ ਨਾਮ ਨਾਲ ਮਸ਼ਹੂਰ ਸਲਮਾਨ ਅਤੇ ਸ਼ਾਹਰੁਖ ਖ਼ਾਨ ਬਾਰੇ ਅਜਿਹੀ ਗੱਲ ਆਖ ਦਿੱਤੀ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਦਰਅਸਲ ਪਿਛਲੇ ਕੁਝ ਸਮੇਂ ਤੋਂ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਹਨ ।
ਹੋਰ ਪੜ੍ਹੋ : ਇਸ ਅਦਾਕਾਰ ਨੇ ਭਰੀ ਮਹਿਫ਼ਿਲ ‘ਚ ਸਲਮਾਨ ਖ਼ਾਨ ਦਾ ਤੋੜਿਆ ਸੀ ਹੰਕਾਰ, ਦਿੱਤਾ ਸੀ ਇਸ ਤਰ੍ਹਾਂ ਦਾ ਜਵਾਬ
ਜਿਸ ਤੋਂ ਬਾਅਦ ਵਿਵੇਕ ਅਗਨੀਹੋਤਰੀ ਨੇ ਇੱਕ ਟਵੀਟ ਕੀਤਾ ।ਵਿਵੇਕ ਅਗਨੀਹੋਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਅਤੇ ਲਿਖਿਆ ਕਿ 'ਜਦ ਤੱਕ ਬਾਲੀਵੁੱਡ ਇੰਡਸਟਰੀ 'ਚ ਬਾਦਸ਼ਾਹ ਅਤੇ ਸੁਲਤਾਨ ਹਨ, ਇਹ ਡੁੱਬਦੀ ਰਹੇਗੀ। ਇਸ ਨੂੰ ਲੋਕਾਂ ਦੀਆਂ ਕਹਾਣੀਆਂ ਨਾਲ ਲੋਕਾਂ ਦਾ ਉਦਯੋਗ ਬਣਾਓ। ਇਹ ਗਲੋਬਲ ਫਿਲਮ ਇੰਡਸਟਰੀ ਦੀ ਅਗਵਾਈ ਕਰੇਗਾ।
Image Source: Twitter
ਇਸ ਟਵੀਟ ਤੋਂ ਬਾਅਦ ਸਲਮਾਨ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ। ਹਾਲ ਹੀ ‘ਚ ਉਨ੍ਹਾਂ ਦੀ ਅੰਤਿਮ ਫਿਲਮ ਆਈ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।
As long as Bollywood has Kings, Badshahs, Sultans, it will keep sinking. Make it people’s industry with people’s stories, it will lead the global film industry. #FACT https://t.co/msqfrb7gS3
— Vivek Ranjan Agnihotri (@vivekagnihotri) July 14, 2022