ਗੈਸਟ ਹਾਊਸ ‘ਚ ਏਜੇਂਟ ਨੇ ਸਾਰਿਆਂ ਨੂੰ ਦਿਖਾਏ ਕੈਨੇਡਾ ਜਾਣ ਦੇ ਸੁਫਨੇ, ਕੀ ਹੋਣਗੇ ਪੂਰੇ? ਅੱਜ ਰਾਤ ਦੇਖੋ ਫੈਮਿਲੀ ਗੈਸਟ ਹਾਊਸ ਦਾ ਨਵਾਂ ਐਪੀਸੋਡ
ਪੀਟੀਸੀ ਪੰਜਾਬੀ ਦਾ ਨਵਾਂ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ (FamilyGuestHouse) ਦਾ ਨਵਾਂ ਐਪੀਸੋਡ ਦਿਖਾਇਆ ਜਾਵੇਗਾ। ਜਿਸ ਚ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਕਿ ਕਿਵੇਂ ਗੈਸਟ ਹਾਊਸ ‘ਚ ਏਜੇਂਟ ਆਇਆ ਤੇ ਗੈਸਟ ਹਾਊਸ ਦੇ ਲੋਕਾਂ ਨੂੰ ਕੈਨੇਡਾ ਜਾਉਣ ਦਾ ਸੁਫ਼ਨਾ ਵਿਖਾ ਰਿਹਾ ਹੈ। ਸੋ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਜਾਣ ਦੇ ਸੁਫ਼ਨੇ ਪੂਰੇ ਹੁੰਦਾ ਨੇ ਜਾਂ ਨਹੀਂ।
ਹੋਰ ਪੜ੍ਹੋ : ਡਾਂਸ ਤੋਂ ਬਾਅਦ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਦਿਖਾਇਆ ਗਾਇਕੀ ਦਾ ਹੁਨਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ
ਇਹ ਇੱਕ ਪਰਿਵਾਰਕ ਸ਼ੋਅ ਹੈ ਜਿਸ 'ਚ ਹਾਸਿਆਂ ਦੇ ਨਾਲ ਲੋਕਾਂ ਨੂੰ ਇਸ ਤਣਾਅ ਭਰੀ ਜ਼ਿੰਦਗੀ ‘ਚ ਕੁਝ ਰਾਹਤ ਦੇ ਪਲ ਮਿਲਦੇ ਨੇ। ਇਸ ਸ਼ੋਅਜ਼ ਦੇ ਪ੍ਰੋਮੋਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦਰਸ਼ਕਾਂ ਵੱਲੋਂ ਪੀਟੀਸੀ ਪੰਜਾਬੀ ਦੇ ਦੋਵੇਂ ਨਵੇਂ ਸ਼ੋਅਜ਼ ਜੀ ਜਨਾਬ ਸੀਰੀਜ਼ ਤੇ ਫੈਮਿਲੀ ਗੈਸਟ ਹਾਊਸ ਨੂੰ ਖੂਬ ਪਿਆਰ ਮਿਲ ਰਿਹਾ ਹੈ। ਸੋ ਦੇਖਣਾ ਨਾ ਭੁੱਲਣਾ ਫੈਮਿਲੀ ਗੈਸਟ ਹਾਊਸ ਦਾ ਨਵਾਂ ਐਪੀਸੋਡ ਰਾਤੀਂ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਤੇ ਵੀ ਦਰਸ਼ਕ ਸਾਰੇ ਪ੍ਰੋਗਰਾਮਾਂ ਨੂੰ ਦੇਖ ਸਕਦੇ ਨੇ। ਜੇ ਗੱਲ ਕਰੀਏ ਪੀਟੀਸੀ ਪੰਜਾਬੀ ਅਜਿਹਾ ਪੰਜਾਬੀ ਚੈਨਲ ਹੈ ਜੋ ਕਿ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਰਿਆਲਟੀ ਸ਼ੋਅਜ਼ ਲੈ ਕੇ ਆਉਂਦਾ ਹੈ। ਜਿਸ ਦੇ ਰਾਹੀਂ ਨੌਜਵਾਨਾਂ ਨੂੰ ਆਪਣੇ ਸੁਫਨੇ ਪੂਰੇ ਕਰਨ ਦਾ ਮੌਕਾ ਮਿਲਦਾ ਹੈ।
View this post on Instagram