‘ਲਗਾਨ’ ਫ਼ਿਲਮ ਦੀ ਅਦਾਕਾਰਾ ਦਾਣੇ-ਦਾਣੇ ਲਈ ਹੋਈ ਮੋਹਤਾਜ, ਅਧਰੰਗ ਦੀ ਬਿਮਾਰੀ ਦੀ ਦਵਾਈ ਖਰੀਦਣ ਲਈ ਨਹੀਂ ਹਨ ਪੈਸੇ
ਫਿਲਮ ਲਗਾਨ (lagaan) ਵਿੱਚ ਕੇਸਰੀਆ ਦਾ ਕਿਰਦਾਰ ਨਿਭਾ ਚੁੱਕੀ ਪਰਵੀਨਾ ਬਾਨੋ (parveena-bano) ਨੂੰ 2011 ਬਰੇਨ ਸਟਰੋਕ ਹੋਇਆ ਸੀ । ਇਸ ਤੋਂ ਬਾਅਦ ਹੀ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ । ਇਲਾਜ਼ ਚੱਲਦੇ ਉਹਨਾਂ ਦੀ ਪੂਰੀ ਕਮਾਈ ਖਤਮ ਹੋ ਗਈ ਹੈ । ਪਰਵੀਨਾ (parveena-bano) ਨੇ ਦੱਸਿਆ ਕਿ ‘ਉਹ ਘਰ ਵਿੱਚ ਆਪਣੀ ਬੇਟੀ ਤੇ ਦੋ ਛੋਟੀਆਂ ਭੈਣਾਂ ਨਾਲ ਰਹਿੰਦੀ ਹੈ । ਪਤੀ ਦੇ ਵੱਖ ਹੋਣ ਕਰਕੇ ਘਰ ਵਿੱਚ ਉਹ ਹੀ ਕਮਾਉਣ ਵਾਲੀ ਸੀ ।
Pic Courtesy : google
ਹੋਰ ਪੜ੍ਹੋ :
‘ਸ਼ਰਾਬ’ ਗਾਣੇ ਨੂੰ ਲੈ ਕੇ ਕਰਣ ਔਜਲਾ ਨੇ ਮਹਿਲਾ ਕਮਿਸ਼ਨ ਅੱਗੇ ਰੱਖਿਆ ਆਪਣਾ ਪੱਖ
Pic Courtesy : google
ਮੈਂ ਛੋਟੇ ਮੋਟੇ ਕਿਰਦਾਰ ਕਰਕੇ ਪੈਸੇ ਕਮਾਉਂਦੀ ਸੀ । ਮੇਰਾ ਭਰਾ ਮੇਰੀ ਦੇਖ ਭਾਲ ਕਰਦਾ ਸੀ ਪਰ ਉਸ ਨੂੰ ਵੀ ਕੈਂਸਰ ਹੋ ਗਿਆ । ਬਰੇਨ ਸਟਰੋਕ ਕਰਕੇ ਮੇਰੀ ਪੂਰੀ ਕਮਾਈ ਖਤਮ ਹੋ ਗਈ । ਮੇਰੀ ਭੈਣ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੀ ਸੀ ਪਰ ਲਾਕਡਾਊਨ ਨੇ ਉਸ ਦੀ ਨੌਕਰੀ ਵੀ ਖੋਹ ਲਈ । ਹੁਣ ਸਾਡੀ ਕਮਾਈ ਦਾ ਕੋਈ ਸਾਧਨ ਨਹੀਂ ਹੈ ।
Pic Courtesy : google
ਮੈਂ ਕਈ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਕੁਝ ਲੋਕਾਂ ਨੇ ਰਾਸ਼ਨ ਦੇ ਕੇ ਮਦਦ ਕੀਤੀ ਪਰ ਮੇਰੀਆਂ ਦਵਾਈਆਂ ਤੇ ਹਰ ਹਫਤੇ 1800 ਰੁਪਏ ਦਾ ਖਰਚ ਹੁੰਦਾ ਹੈ । ਇਸ ਤੋਂ ਇਲਾਵਾ ਘਰ ਦਾ ਕਿਰਾਇਆ ਤੇ ਹੋਰ ਖਰਚੇ ਵੀ ਹਨ । ਮੈਂ ਪਹਿਲਾਂ ਇਹ ਸਭ ਕੁਝ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਨੂੰ ਡਰ ਸੀ ਕਿ ਲੋਕ ਮੈਨੂੰ ਬਿਮਾਰ ਸਮਝ ਕੇ ਕੰਮ ਦੇਣਾ ਬੰਦ ਨਾ ਕਰ ਦੇਣ’ ।