ਇਸ ਅਦਾਕਾਰਾ ਦੀ 25 ਸਾਲ ਦੀ ਉਮਰ ‘ਚ ਹੋਈ ਮੌਤ, ਕਾਰ ਹਾਦਸੇ ‘ਚ ਗਈ ਜਾਨ
ਮਰਾਠੀ ਫ਼ਿਲਮ ਇੰਡਸਟਰੀ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ । ਖ਼ਬਰਾਂ ਮੁਤਾਬਕ ਅਦਾਕਾਰਾ ਈਸ਼ਵਰੀ ਦੇਸ਼ਪਾਂਡੇ (ishwar️i deshpande) ਦੀ ਗੋਆ ‘ਚ ਇੱਕ ਕਾਰ ਹਾਦਸੇ ‘ਚ ਮੌਤ (Death ) ਹੋ ਗਈ ਹੈ । ਹਾਦਸਾ ਉਸ ਸਮੇਂ ਹੋਇਆ ਜਦੋਂ ਅਦਾਕਾਰਾ ਦੀ ਕਾਰ ਗੋਆ ਦੇ ਕਿਸੇ ਇਲਾਕੇ ‘ਚ ਡੂੰਘੇ ਪਾਣੀ ‘ਚ ਡਿੱਗ ਗਈ । ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
Image From Instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀ ਕੀਤੀ ਆਪਣੇ ਮੰਗੇਤਰ ਦੇ ਨਾਲ ਨਵੀਂ ਤਸਵੀਰ, ਦੇਣ ਜਾ ਰਹੀ ਜਲਦ ਸਰਪ੍ਰਾਈਜ਼
ਇਸ ਦੇ ਨਾਲ ਹੀ ਕਾਰ ‘ਚ ਮੌਜੂਦ ਉਸ ਦੇ ਦੋਸਤ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਹੈ । ਅਦਾਕਾਰਾ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ ।
Image From Instagram
ਹਾਦਸੇ ਦਾ ਕਾਰਨ ਕਾਰ ਦਾ ਤੇਜ਼ ਰਫਤਾਰ ਹੋਣਾ ਦੱਸਿਆ ਜਾ ਰਿਹਾ ਹੈ । ਇਸੇ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡੂੰਘੇ ਪਾਣੀ ‘ਚ ਜਾ ਡਿੱਗੀ । ਜਿਸ ਕਾਰਨ ਪਾਣੀ ‘ਚ ਡੁੱਬਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।ਫ਼ਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਪੁਲਿਸ ਅਗਲੀ ਜਾਂਚ ‘ਚ ਜੁਟੀ ਹੈ । ਬੀਤੇ ਕੁਝ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਤੋਂ ਵੀ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਬੀਤੇ ਸਾਲ ਕਈ ਬਾਲੀਵੁੱਡ ਅਦਾਕਾਰਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ।