ਫੀਸ ਨਾ ਭਰਨ ਕਾਰਨ ਇਸ ਅਦਾਕਾਰ ਦੀ ਧੀ ਨੂੰ ਆਨਲਾਈਨ ਕਲਾਸ ਚੋਂ ਕੀਤਾ ਗਿਆ ਬਾਹਰ
ਕੋਰੋਨਾ ਮਹਾਮਾਰੀ ਕਾਰਨ ਕਈ ਸਿਤਾਰੇ ਸੜਕ ‘ਤੇ ਆ ਗਏ ਹਨ । ਖ਼ਾਸ ਕਰਕੇ ਸੀਰੀਅਲਸ ਅਤੇ ਛੋਟੇ ਮੋਟੇ ਰੋਲ ਕਰਨ ਵਾਲੇ ਅਦਾਕਾਰ ਇਸ ਦਾ ਸ਼ਿਕਾਰ ਹੋਏ ਹਨ । ਉਨ੍ਹਾਂ ਅਦਾਕਾਰਾਂ ਵਿੱਚੋਂ ਹੀ ਇੱਕ ਹਨ ਜਾਵੇਦ ਹੈਦਰ। ਜੋ ਇੱਕ ਕਰੈਕਟਰ ਕਲਾਕਾਰ ਹਨ ਅਤੇ ਬਚਪਨ ਤੋਂ ਹੀ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਪਰ ਅੱਜ ਉਹ ਤੰਗਹਾਲੀ ਦਾ ਜੀਵਨ ਗੁਜ਼ਾਰ ਰਹੇ ਹਨ ।
Image From Instagram
ਹੋਰ ਪੜ੍ਹੋ : ਰਾਜ ਕੁੰਦਰਾ ਖਿਲਾਫ ਬੋਲਣ ਵਾਲਿਆਂ ਨੂੰ ਰਾਖੀ ਸਾਵੰਤ ਨੇ ਸਿਖਾਇਆ ਸਬਕ, ਕਹੀ ਵੱਡੀ ਗੱਲ
Image From Instagram
ਇੱਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ‘ਮੇਰੀ ਇੱਕ ਧੀ ਹੈ, ਜੋ ਕਿ ਅੱਠਵੀਂ ਜਮਾਤ ‘ਚ ਪੜ੍ਹਦੀ ਹੈ। ਉਸ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ । ਪਹਿਲਾਂ ਜਦੋਂ ਕੰਮ ਚੱਲ ਰਿਹਾ ਸੀ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ, ਕੋਈ ਪ੍ਰੇਸ਼ਾਨੀ ਨੀਂ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ ।
Image From Instagram
ਮੇਰੀ ਬੇਟੀ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ । ਤਿੰਨ ਮਹੀਨੇ ਦੀ ਫੀਸ ਤਾਂ ਮੁਆਫ਼ ਕਰ ਦਿੱਤੀ ਗਈ ਸੀ, ਪਰ ਫਿਰ ਸਾਨੂੰ 2500 ਰੁਪਏ ਭਰਨੇ ਹੁੰਦੇ ਸਨ। ਅਜਿਹੇ ‘ਚ ਉਥੋਂ ਦੇ ਪ੍ਰਸ਼ਾਸਨ ਨੇ ਕਿਹਾ ਕਿ ਤਿੰਨ ਮਹੀਨੇ ਦੀ ਫੀਸ ਮੁਆਫ਼ ਤਾਂ ਕੀਤੀ ਸੀ’। ਆਪਣੀ ਸਥਿਤੀ ਬਾਰੇ ਦੱਸਦੇ ਹੋਏ ਜਾਵੇਦ ਨੇ ਕਿਹਾ ਕਿ ‘ਮੈਨੂੰ ਕਈ ਵਾਰ ਲੋਕਾਂ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਮਦਦ ਲੈ ਲਵਾਂ, ਥੋੜਾ ਬਹੁਤ ਜੋ ਨਾਮ ਕਮਾਇਆ ਹੈ । ਕਿਤੇ ਉਹ ਵੀ ਖਰਾਬ ਨਾ ਹੋ ਜਾਵੇ’।