ਸਭ ਨੂੰ ਭਾਵੁਕ ਕਰ ਰਿਹਾ ਹੈ ਨਛੱਤਰ ਗਿੱਲ ਦਾ ਨਵਾਂ ਗਾਣਾ ‘ਤੇਰਾ ਇਹ ਪਿਆਰ’, ਦੇਖੋ ਵੀਡੀਓ
ਸਭ ਨੂੰ ਭਾਵੁਕ ਕਰ ਰਿਹਾ ਹੈ ਨਛੱਤਰ ਗਿੱਲ ਦਾ ਨਵਾਂ ਗਾਣਾ ‘ਤੇਰਾ ਇਹ ਪਿਆਰ’, ਦੇਖੋ ਵੀਡੀਓ:- ਪੰਜਾਬੀ ਗਾਇਕ ਨਛੱਤਰ ਗਿੱਲ ਆਪਣਾ ਨਵਾਂ ਗੀਤ ‘ਤੇਰਾ ਇਹ ਪਿਆਰ’ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ‘ਤੇਰਾ ਇਹ ਪਿਆਰ’ ਗਾਣਾ ਸੈਡ ਜ਼ੌਨਰ ਦਾ ਹੈ, ਜਿਸ ਨੂੰ ਨਛੱਤਰ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ
ਇਸ ਗੀਤ ਦੇ ਬੋਲ ਅਮਨ ਬੜਵਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਟਰੈਂਡਿੰਗ ਬੁਆਏਜ਼ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਦੀ ਸ਼ਾਨਦਾਰ ਵੀਡੀਓ JCee Dhanoa ਵੱਲੋਂ ਡਾਇਰੈਕਟ ਕੀਤਾ ਗਿਆ ਹੈ। Arsara Music ਦੇ ਲੇਬਲ ਹੇਠ ‘ਤੇਰਾ ਇਹ ਪਿਆਰ’ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਨਛੱਤਰ ਗਿੱਲ ਦੇ ਇਸ ਗਾਣੇ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।