ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਆਵਾਜ਼ ਵੀ ਹੈ ਬਾਕਮਾਲ, ਤੇਜਵੰਤ ਕਿੱਟੂ ਨੇ ਸ਼ੇਅਰ ਕੀਤੀ ਵੀਡੀਓ
ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਨੇ ਕਈ ਹਿੱਟ ਗਾਣੇ ਦਿੱਤੇ ਸਨ । ਭਾਵੇਂ ਉਹ ਸਾਡੇ ਵਿੱਚ ਅੱਜ ਮੌਜੂਦ ਨਹੀਂ, ਪਰ ਉਹਨਾਂ ਦੇ ਗਾਣੇ ਉਹਨਾਂ ਨੂੰ ਅਮਰ ਕਰ ਗਏ ਹਨ। ਉਹਨਾਂ ਦੇ ਗਾਣੇ ਅੱਜ ਵੀ ਡੀਜੇ ਦਾ ਸ਼ਿੰਗਾਰ ਬਣਦੇ ਹਨ । ਕੁਲਵਿੰਦਰ ਢਿੱਲੋਂ ਤੋਂ ਬਾਅਦ ਹੁਣ ਉਹਨਾਂ ਦਾ ਬੇਟਾ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਤਿਆਰੀ ਕਰ ਰਿਹਾ ਹੈ । ਜਿਸ ਦਾ ਖੁਲਾਸਾ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਕੀਤਾ ਹੈ ।
ਉਹਨਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਜਿਸ ਸਮੇਂ ਉਹ ਫਾਈਨਟੋਨ ਕੰਪਨੀ ਨਾਲ ਜੁੜ ਕੇ ਰਜਿੰਦਰ ਸਿੰਘ ਜੀ ਨਾਲ ਕੰਮ ਕਰ ਰਹੇ ਸਨ ਉਸ ਸਮੇਂ ਉਹਨਾਂ ਨੂੰ ਕੁਲਵਿੰਦਰ ਢਿੱਲੋਂ ਦੀ ਪਹਿਲੀ ਕੈਸੇਟ ਤਿਆਰ ਕਰਨ ਦਾ ਮੌਕਾ ਮਿਲਿਆ ਦੀ, ਇਹ ਪਹਿਲੀ ਕੈਸੇਟ ਹੀ ਸੁਪਰਹਿੱਟ ਸਾਬਿਤ ਹੋਈ ਸੀ ।
ਕਿੱਟੂ ਦੱਸਦੇ ਹਨ ਕਿ ਹੁਣ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਗਾਇਕੀ ਨੂੰ ਵੀ ਸ਼ਿੰਗਾਰਨ ਦਾ ਉਹਨਾਂ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ । ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਰਮਾਨ ਢਿੱਲੋਂ ਵੀ ਆਪਣੇ ਪਿਤਾ ਵਾਂਗ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਚਮਕਾਉਣਗੇ ।