BIGG Boss 15 ਜਿੱਤਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਦਿੱਤਾ ਬਿਆਨ, ਆਖੀ ਇਹ ਗੱਲ...

Reported by: PTC Punjabi Desk | Edited by: Pushp Raj  |  February 01st 2022 11:59 AM |  Updated: February 01st 2022 12:28 PM

BIGG Boss 15 ਜਿੱਤਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਦਿੱਤਾ ਬਿਆਨ, ਆਖੀ ਇਹ ਗੱਲ...

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਰਿਐਲਟੀ ਸ਼ੋਅ ਬਿੱਗ ਬੌਸ ਜਿੱਤ ਲਿਆ ਹੈ। ਉਸ ਨੇ ਬਿੱਗ ਬੌਸ 15 ਦੀ ਟ੍ਰਾਫੀ ਦੇ ਨਾਲ-ਨਾਲ 40 ਲੱਖ ਪ੍ਰਾਈਜ਼ ਮਨੀ ਵੀ ਜਿੱਤ ਲਈ ਹੈ। ਬਿੱਗ ਬੌਸ 15 ਜਿੱਤਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਹੈ। ਇਸ ਵਿੱਚ ਉਸ ਨੇ ਬਿੱਗ ਬੌਸ ਘਰ ਦੇ ਸਫ਼ਰ ਬਾਰੇ ਦੱਸਿਆ ਹੈ।

ਸ਼ੋਅ ਜਿੱਤਣ ਤੋਂ ਬਾਅਦ ਟੀਵੀ ਤੇ ਬਾਲੀਵੁੱਡ ਜਗਤ ਦੇ ਕਈ ਸੈਲੇਬਸ ਨੇ ਤੇਜਸਵੀ ਨੂੰ ਵਧਾਈ ਦਿੱਤੀ ਹੈ। ਹਲਾਂਕਿ ਤੇਜਸਵੀ ਦੀ ਜਿੱਤ ਦੇ ਬਾਅਦ ਤੋਂ ਹੀ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਤੇਜਸਵੀ ਦੇ ਫੈਨਜ਼ ਉਸ ਦੀ ਜਿੱਤ ਤੋਂ ਖੁਸ਼ ਹਨ, ਉਥੇ ਹੀ ਕੁਝ ਲੋਕ ਉਸ ਦੀ ਜਿੱਤ ਤੋਂ ਹੈਰਾਨ ਅਤੇ ਨਾਰਾਜ਼ ਹਨ।ਇੰਨਾ ਹੀ ਨਹੀਂ ਅਦਾਕਾਰਾ ਦੀ ਜਿੱਤ 'ਤੇ ਕਈ ਸੈਲੇਬਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਸਨ।

tejasswi with parents

ਹੁਣ ਆਪਣੀ ਜਿੱਤ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਬਿਆਨ ਦਿੱਤਾ ਹੈ। ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ ਅਤੇ ਕਰਨ ਕੁੰਦਰਾ ਵਰਗੇ ਮਜ਼ਬੂਤ ​​ਮੁਕਾਬਲੇਬਾਜ਼ਾਂ ਨੂੰ ਹਰਾ ਕੇ ਜਿੱਤਣ ਵਾਲੀ ਤੇਜਸਵੀ ਇਸ ਸਫਲਤਾ 'ਤੇ ਬੇਹੱਦ ਖੁਸ਼ ਹੈ। ਹਾਲਾਂਕਿ, ਵਿਜੇਤਾ ਬਣਨ ਤੋਂ ਬਾਅਦ ਤੇਜਸਵੀ ਨੇ ਕਿਹਾ ਕਿ ਸ਼ੋਅ ਵਿੱਚ ਕੋਈ ਨਹੀਂ ਚਾਹੁੰਦਾ ਸੀ ਕਿ ਉਹ ਇਹ ਖਿਤਾਬ ਜਿੱਤੇ।

ਤੇਜਸਵੀ ਨੇ ਕਿਹਾ ਕਿ ਜਦੋਂ ਮੈਂ ਸ਼ੋਅ ਤੋਂ ਬਾਹਰ ਆਈ ਅਤੇ ਆਪਣਾ ਬਿੱਗ ਬੌਸ ਸਫ਼ਰ ਦੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸ਼ੋਅ 'ਚ ਕਈ ਚੀਜ਼ਾਂ ਮੇਰੇ ਖਿਲਾਫ ਸਨ। ਮੈਨੂੰ ਹੇਠਾਂ ਲਿਆਉਣ ਦੀਆਂ ਕਈ ਯੋਜਨਾਵਾਂ ਬਣਾਈਆਂ ਗਈਆਂ। ਉਸ ਨੇ ਇਹ ਵੀ ਕਿਹਾ ਕਿ ਆਖਰੀ ਸਮੇਂ ਤੱਕ ਜਦੋਂ ਮੈਂ ਸਟੇਜ 'ਤੇ ਮੌਜੂਦ ਸੀ, ਉਦੋਂ ਵੀ ਸਟੂਡੀਓ 'ਚ ਬੈਠਾ ਕੋਈ ਨਹੀਂ ਚਾਹੁੰਦਾ ਸੀ ਕਿ ਮੈਂ ਇਹ ਟਰਾਫੀ ਜਿੱਤਾਂ।

inside image bb 15 winner

 

ਹੋਰ ਪੜ੍ਹੋ : BIGG Boss 15 : ਤੇਜਸਵੀ ਪ੍ਰਕਾਸ਼ ਦੀ ਜਿੱਤ 'ਤੇ ਗੌਹਰ ਖ਼ਾਨ ਨੇ ਦਿੱਤਾ ਰਿਐਕਸ਼ਨ, ਕਹੀ ਇਹ ਗੱਲ...

ਤੇਜਸਵੀ ਨੇ ਕਿਹਾ ਕਿ ਆਖਰੀ ਪਲਾਂ ਤੱਕ ਜਦੋਂ ਤੱਕ ਮੇਰੇ ਹੱਥ 'ਚ ਟਰਾਫੀ ਨਹੀਂ ਆਈ, ਕੁਝ ਲੋਕ ਪ੍ਰਾਰਥਨਾ ਕਰ ਰਹੇ ਸਨ ਅਤੇ ਉਮੀਂਦ ਕਰ ਰਹੇ ਸਨ ਕਿ ਮੈਂ ਹਾਰ ਜਾਵਾਂਗੀ, ਪਰ ਗਣਪਤੀ ਬੱਪਾ ਅਤੇ ਮੇਰੇ ਫੈਨਜ਼ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਹਮੇਸ਼ਾ ਇਹ ਮੰਨਦੀ ਆਈ ਹਾਂ ਕਿ ਜਿਸ ਦਾ ਕੋਈ ਨਹੀਂ ਉਸ ਦਾ ਆਪਣਾ ਰੱਬ ਹੈ।

ਤੇਜਸਵੀ ਨੇ ਦੱਸਿਆ ਕਿ ਮੇਰੀ ਜਿੱਤ ਮੇਰੀ ਮਿਹਨਤ ਦਾ ਨਤੀਜਾ ਹੈ, ਨਾਂ ਕਿ ਮੈਨੂੰ ਇਸ ਲਈ ਜਿੱਤਿਆਇਆ ਗਿਆ ਕਿ ਮੈਨੂੰ ਨਾਗਿਨ ਸ਼ੋਅ ਮਿਲਿਆ ਹੈ। ਦੱਸਣਯੋਗ ਹੈ ਕਿ ਤੇਜਸਵੀ ਨੂੰ ਬਿੱਗ ਬੌਸ ਤੋਂ ਬਾਅਦ ਏਕਤਾ ਕਪੂਰ ਦਾ ਮਸ਼ਹੂਰ ਸ਼ੋਅ ਨਾਗਿਨ ਦੀ ਅਗਲੀ ਸੀਰੀਜ਼ ਲਈ ਲੀਡ ਰੋਲ ਮਿਲਿਆ ਹੈ। ਤੇਜਸਵੀ ਦੇ ਫੈਨਜ਼ ਹੁਣ ਉਸ ਨੂੰ ਜਲਦ ਹੀ ਨਵੇਂ ਸ਼ੋਅ ਨਾਗਿਨ ਵਿੱਚ ਵੇਖ ਸਕਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network