ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ

Reported by: PTC Punjabi Desk | Edited by: Lajwinder kaur  |  April 26th 2022 02:39 PM |  Updated: April 26th 2022 02:39 PM

ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ

‘ਬਿੱਗ ਬੌਸ 15’ ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਫੈਨ ਫਾਲਵਿੰਗ ‘ਚ ਦੋਗੁਣਾ ਵੱਧਾ ਹੋ ਗਿਆ ਹੈ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਹੀਆਂ ਹਨ। ਏਨੀਂ ਦਿਨੀਂ ਅਦਾਕਾਰਾ ਨਾਗਿਨ 6 ‘ਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼

tejaswi image From Instagram

ਤੇਜਸਵੀ ਨੇ ਸਵਰਾਗਿਨੀ, ਸਿਲਸਿਲਾ ਬਦਲਤੇ ਰਿਸ਼ਤਿਆਂ ਕਾ, ਰਿਸ਼ਤਾ ਲਿਖੇਗੇ ਹਮ ਨਯਾ ਅਤੇ ਅਬ ਨਾਗਿਨ 6 ਵਰਗੇ ਸ਼ੋਅਜ਼ ਵਿੱਚ ਇੱਕ ਅਭਿਨੇਤਰੀ ਵਜੋਂ ਆਪਣੀ ਯੋਗਤਾ ਸਾਬਿਤ ਕੀਤੀ ਹੈ। ਪ੍ਰਸ਼ੰਸਕਾਂ ਨੂੰ ਤੇਜਸਵੀ ਦਾ ਹਰ ਅਵਤਾਰ ਪਸੰਦ ਆਉਂਦਾ ਹੈ। ਅਜਿਹੇ ‘ਚ ਤੇਜਸਵੀ ਪ੍ਰਕਾਸ਼ ਦਾ ਇੱਕ ਆਡੀਸ਼ਨ ਕਲਿੱਪ ਵਾਇਰਲ ਹੋ ਰਿਹਾ ਹੈ। ਉਸ ਦੇ ਪ੍ਰਸ਼ੰਸਕ ਉਸ ਦੇ ਆਡੀਸ਼ਨ ਕਲਿੱਪ ਨੂੰ ਲੈ ਕੇ ਖੂਬ ਤਾੜੀਆਂ ਮਾਰ ਰਹੇ ਹਨ।

Tejasswi Prakash salary: Know the take-home income of Naagin 6 actress image From Instagram

ਆਡੀਸ਼ਨ ਕਲਿੱਪ ਨੂੰ ਬਾਲੀਵੁੱਡ ਆਡੀਸ਼ਨ ਨਾਮ ਦੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਗਿਆ ਹੈ। ਉਨ੍ਹਾਂ ਨੇ ਕਈ ਸਾਲ ਪਹਿਲਾਂ ਕਲਿੱਪ ਸ਼ੇਅਰ ਕੀਤੀ ਸੀ ਪਰ ਹੁਣ ਕਲਿੱਪ ਵਾਇਰਲ ਹੋ ਰਹੀ ਹੈ। ਤੇਜਸਵੀ ਪ੍ਰਕਾਸ਼ ਨੀਲੇ ਰੰਗ ਦੇ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਤੇ ਮੋਨੋਲੋਗ ਦਿੰਦੇ ਹੋਏ ਨਜ਼ਰ ਆ ਰਹੀਹੈ। ਇਸ ਵੀਡੀਓ ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ।  ਕਲਿੱਪ ਲਗਭਗ 1:45 ਸਕਿੰਟ ਲੰਬੀ ਹੈ। ਆਪਣੇ ਕਿਰਦਾਰ ਵਿੱਚ ਤੇਜਸਵੀ ਇੱਕ ਕਾਲਪਨਿਕ ਅੰਕਲ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਸਦੀ ਆਡੀਸ਼ਨ ਟੇਪ ਬਹੁਤ ਵਧੀਆ ਹੈ, ਉਸ ਕੋਲ ਅਦਾਕਾਰੀ ਦਾ ਸੁਭਾਅ ਹੈ।

know about Tejasswi Prakash income image From Instagram

ਤੇਜਸਵੀ ਪ੍ਰਕਾਸ਼ ਨੇ ਨਾਗਿਨ 6 ਤੋਂ ਪ੍ਰਥਾ ਦੇ ਰੂਪ ਵਿੱਚ ਦਿਲ ਜਿੱਤ ਲਿਆ ਹੈ। ਤੇਜਸਵੀ ਪ੍ਰਕਾਸ਼ ਖਤਰੋਂ ਕੇ ਖਿਲਾੜੀ ਅਤੇ ਬਿੱਗ ਬੌਸ 15 ਵਰਗੇ ਰਿਐਲਿਟੀ ਟੀਵੀ ਸ਼ੋਅਜ਼ ਦਾ ਵੀ ਹਿੱਸਾ ਰਹਿ ਚੁੱਕੀ ਹੈ।  ਬਿੱਗ ਬੌਸ ਦੌਰਾਨ ਹੀ ਤੇਜਸਵੀ ਤੇ ਕਰਨ ਕੁੰਦਰਾ ਦੀ ਦੋਸਤੀ ਹੋਈ ਹੈ। ਪ੍ਰਸ਼ੰਸਕ ਨੇ ਦੋਵਾਂ ਨੂੰ ਪਿਆਰ ਨਾਲ ਤੇਜਰੰਨ ਦੀ ਜੋੜੀ ਦਾ ਨਾਮ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਤੇਜਸਵੀ ਪ੍ਰਕਾਸ਼ ਦੀ ਚੰਗੀ ਫੈਨ ਫਾਲਵਿੰਗ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network