ਤੇਜਸਵੀ ਪ੍ਰਕਾਸ਼, ਸ਼ਹਿਨਾਜ਼ ਗਿੱਲ, ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਵਰਗੀਆਂ ਹੀਰੋਇਨਾਂ ਨੂੰ ਪਛਾੜ ਬਣੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਵੇਖੀ ਜਾਣ ਵਾਲੀ ਪਹਿਲੀ ਭਾਰਤੀ ਅਦਾਕਾਰਾ
ਬਿੱਗ ਬੌਸ ਦਾ ਟਾਈਟਲ ਜਿੱਤਣ ਵਾਲੀ ਤੇਜਸਵੀ ਪ੍ਰਕਾਸ਼ (Tejasswi Prakash) ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ । ਹੁਣ ਉਸ ਦੇ ਨਾਮ ਇੱਕ ਹੋਰ ਉਪਲਬਧੀ ਜੁੜ ਗਈ ਹੈ । ਉਹ ਇਹ ਹੈ ਕਿ ਹੁਣ ਉਸ ਨੇ ਸ਼ਹਿਨਾਜ਼ ਗਿੱਲ, ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਨੂੰ ਪਛਾੜ ਦਿੱਤਾ ਹੈ ਅਤੇ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਅਦਾਕਾਰਾ ਬਣ ਗਈ ਹੈ ।
ਹੋਰ ਪੜ੍ਹੋ : ਪ੍ਰਸ਼ੰਸਕਾਂ ਦਾ ਇੰਤਜ਼ਾਰ ਹੋਇਆ ਖ਼ਤਮ, ਇਸ ਦਿਨ ਰਿਲੀਜ਼ ਹੋਵੇਗਾ ‘ਲਾਲ ਸਿੰਘ ਚੱਢਾ’ ਦਾ ਟ੍ਰੇਲਰ
ਇੱਕ ਵਾਇਰਲ ਸਰਵੇਖਣ ਦੇ ਅਨੁਸਾਰ, ਨਾਗਿਨ ਅਦਾਕਾਰਾ ਦੀ 9.87 ਪ੍ਰਤੀਸ਼ਤ ਦੀ ਸ਼ਮੂਲੀਅਤ ਦਰ ਹੈ ਅਤੇ ਉਹ ਸੂਚੀ ਵਿੱਚ ਸਿਖਰ 'ਤੇ ਬਣੀ ਹੋਈ ਹੈ। ਉਸ ਤੋਂ ਬਾਅਦ ਸ਼ਹਿਨਾਜ਼ ਗਿੱਲ 6.46 ਫੀਸਦੀ ਨਾਲ ਦੂਜੇ ਨੰਬਰ 'ਤੇ ਹੈ। ਇਸੇ ਤਰ੍ਹਾਂ ਕੈਟਰੀਨਾ ਕੈਫ ਨੇ 4.01%, , ਨੋਰਾ ਫਤੇਹੀ 2.97%, , ਕਿਆਰਾ ਅਡਵਾਨੀ 2.38%, , ਸ਼ਰਧਾ ਕਪੂਰ 1.67%, , ਅਨੁਸ਼ਕਾ ਸ਼ਰਮਾ 1.53%, , ਪ੍ਰਿਯੰਕਾ ਚੋਪੜਾ 1.3% ਅਤੇ ਦੀਪਿਕਾ ਪਾਦੂਕੋਣ 0.30% 'ਤੇ ਹਨ।
Image Source: Twitter
ਹੋਰ ਪੜ੍ਹੋ : ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋ ਗਿਆ ਵਿਆਹ ! ਲਾੜੇ ਲਾੜੀ ਦੀ ਡਰੈੱਸ ‘ਚ ਤਸਵੀਰ ਵਾਇਰਲ
ਤੇਜਸਵੀ ਪ੍ਰਕਾਸ਼ ਕਰਨ ਕੁੰਦਰਾ ਏਨੀਂ ਦਿਨੀਂ ਖੂਬ ਚਰਚਾ ‘ਚ ਹਨ । ਦੋਵਾਂ ਦੇ ਵਿਆਹ ਨੂੰ ਲੈ ਕੇ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਛਾਏ ਰਹਿੰਦੇ ਹਨ । ਬੀਤੇ ਦਿਨੀਂ ਦੋਵਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ ।
image From instagram
ਜਿਸ ‘ਚ ਦੋਵੇਂ ਲਾੜਾ ਲਾੜੀ ਦੇ ਲਿਬਾਸ ‘ਚ ਸੱਜੇ ਹੋਏ ਨਜ਼ਰ ਆਏ ਸਨ । ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਬਿੱਗ ਬੌਸ ਤੋਂ ਹੀ ਸੁਰਖੀਆਂ ‘ਚ ਆਏ ਸਨ । ਸ਼ੋਅ ‘ਚ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਸ਼ੋਅ ਤੋਂ ਬਾਅਦ ਵੀ ਇਹ ਜੋੜੀ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ ।
View this post on Instagram