ਤੇਜਸਵੀ ਪ੍ਰਕਾਸ਼ ਨੇ ਕੁਝ ਦਿਨ ਪਹਿਲਾਂ ਹੀ ਜਨਮਦਿਨ ਦਾ ਕੱਟਿਆ ਕੇਕ, ਨਾਗਿਨ 6 ਦੇ ਸੈੱਟ 'ਤੇ ਫੈਨ ਨੇ ਦਿੱਤਾ ਸਰਪ੍ਰਾਈਜ਼
Tejasswi Prakash Gets Pre-Birthday Surprise: ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਲੋਕਪ੍ਰਿਅਤਾ ਇਨ੍ਹੀਂ ਦਿਨੀਂ ਅਸਮਾਨ ਨੂੰ ਛੂਹ ਰਹੀ ਹੈ। ਬਿੱਗ ਬੌਸ 15 ਦਾ ਖਿਤਾਬ ਜਿੱਤਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਫੈਨ ਫਾਲਵਿੰਗ ‘ਚ ਦੋਗੁਣਾ ਵਧਾ ਹੋਇਆ ਹੈ। ਇਸ ਸ਼ੋਅ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਝੋਲੀ ਕਈ ਬ੍ਰੈਂਡਸ ਦੇ ਪ੍ਰੋਜੈਕਟਸ ਹਨ। ਦੱਸ ਦੇਈਏ ਕਿ ਨਾਗਿਨ 6 ਦੀ ਅਦਾਕਾਰਾ ਤੇਜਸਵੀ ਜੋ ਕਿ 10 ਜੂਨ ਨੂੰ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੀ ਹੈ।
ਹੋਰ ਪੜ੍ਹੋ : ਸੋਨਮ ਕਪੂਰ ਆਪਣੇ ਪਤੀ ਨਾਲ ਸੜਕਾਂ ‘ਤੇ ਘੁੰਮਦੇ ਹੋਏ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਸਾਂਝਾ ਕੀਤਾ ਇਹ ਖ਼ਾਸ ਵੀਡੀਓ
Image Source: Instagram
ਜਨਮਦਿਨ ਤੋਂ ਇਕ ਹਫਤਾ ਪਹਿਲਾਂ ਹੀ ਤੇਜਸਵੀ ਪ੍ਰਕਾਸ਼ ਦੇ ਪ੍ਰਸ਼ੰਸਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਹਾਲ ਹੀ 'ਚ ਸੈੱਟ 'ਤੇ ਵੈਨਿਟੀ ਵੈਨ 'ਚ ਉਨ੍ਹਾਂ ਨੂੰ ਸਰਪ੍ਰਾਈਜ਼ ਮਿਲਿਆ ਅਤੇ ਹੁਣ ਕੁਝ ਦਿਨ ਪਹਿਲਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕੀਤਾ।
Image Source: Instagram
ਹਾਲ ਹੀ 'ਚ ਤੇਜਸਵੀ ਪ੍ਰਕਾਸ਼ ਦੀਆਂ ਕੁਝ ਮਹਿਲਾ ਪ੍ਰਸ਼ੰਸਕਾਂ ਨੇ ਨਾਗਿਨ 6 ਦੇ ਸੈੱਟ 'ਤੇ ਪਹੁੰਚ ਕੇ ਆਪਣੀ ਪਸੰਦੀਦਾ ਅਦਾਕਾਰਾ ਨੂੰ ਇਕ ਖੂਬਸੂਰਤ ਸਰਪ੍ਰਾਈਜ਼ ਦਿੱਤਾ। ਤੇਜਸਵੀ ਪ੍ਰਕਾਸ਼ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ, ਇਨ੍ਹਾਂ ਮਹਿਲਾ ਪ੍ਰਸ਼ੰਸਕਾਂ ਨੇ ਉਸ ਨੂੰ ਤੋਹਫ਼ਿਆਂ ਦੀ ਵਰਖਾ ਕੀਤੀ ਅਤੇ ਉਸ ਨਾਲ ਕੁਝ ਕੁਆਲਿਟੀ ਸਮਾਂ ਵੀ ਬਿਤਾਇਆ। ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਤੇਜਸਵੀ ਸੱਤਵੇਂ ਆਸਮਾਨ 'ਤੇ ਪਹੁੰਚ ਗਈ ਅਤੇ ਮਸਤੀ ਭਰੇ ਅੰਦਾਜ਼ 'ਚ ਉਨ੍ਹਾਂ ਨੇ ਪਾਪਰਾਜ਼ੀ ਨੂੰ ਖੂਬ ਪੋਜ਼ ਵੀ ਦਿੱਤੇ।
Image Source: Instagram
ਤੇਜਸਵੀ ਪ੍ਰਕਾਸ਼ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਦਰਅਸਲ ਤੇਜਸਵੀ ਨੇ ਹਾਲ ਹੀ 'ਚ ਡ੍ਰੀਮ ਗਰਲ 2 ਲਈ ਆਡੀਸ਼ਨ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੱਕ ਤੇਜਸਵੀ ਪ੍ਰਕਾਸ਼ ਬਾਲੀਵੁੱਡ 'ਚ ਡੈਬਿਊ ਕਰੇਗੀ। ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ।
View this post on Instagram