ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਟੀਜ਼ਰ ਹੋਇਆ ਜਾਰੀ, ਵੇਖ ਗਿੱਪੀ ਦੀ ਅਦਾਕਾਰੀ ਹੋ ਜਾਓਗੇ ਦੰਗ
ਲਓ ਜੀ ਜਿਸ ਫ਼ਿਲਮ ਦਾ ਹਰ ਕੋਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਅੱਜ ਉਸ ਫ਼ਿਲਮ ਦੀ ਪਹਿਲੀ ਝੱਲਕ ਰਿਲੀਜ਼ ਹੋ ਗਈ ਹੈ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਉਣ ਵਾਲੀ ਪੰਜਾਬੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ | ਹਾਲ ਹੀ 'ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ | ਟੀਜ਼ਰ ਵਿਚ ਗਿੱਪੀ ਗਰੇਵਾਲ ਦਾ ਇਕ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ |
ਕੁਝ ਦੇਰ ਪਹਿਲਾਂ ਹੀ ਗਿੱਪੀ ਗਰੇਵਾਲ Gippy Grewal ਨੇ ਆਪਣੇ ਫੇਸਬੂਕ ਤੇ ਲਾਈਵ ਹੋ ਕੇ ਦੱਸਿਆ ਕਿ ਫ਼ਿਲਮ ਦੀ ਕਹਾਣੀ 1962 ਵਿਚ ਚੀਨ ਨਾਲ ਹੋਈ ਜੰਗ ਦੇ ਬਾਰੇ ਹੈ | ਫ਼ਿਲਮ ਦੇ ਕਈ ਦ੍ਰਿਸ਼ ਨੂੰ ਉਸ ਵਕ਼ਤ ਨੂੰ ਧਿਆਨ ਰੱਖ ਕੇ ਹੀ ਸ਼ੂਟ ਕੀਤੇ ਗਏ ਨੇ | ਫ਼ਿਲਮ ਦੀ ਕਹਾਣੀ ਵੀ ਸੂਬੇਦਾਰ ਜੋਗਿੰਦਰ ਸਿੰਘ Subedar Joginder Singh ਦੀ ਅਸਲ ਜੀਵਨੀ ਤੇ ਹੀ ਹੈ ਅਤੇ ਇਸ ਵਿਚ ਕੁਝ ਵੀ ਆਪਣੇ ਕੋਲੋਂ ਬਣਾ ਕੇ ਨਹੀਂ ਪਾਇਆ ਗਿਆ |
ਫ਼ਿਲਮ 6 ਅਪ੍ਰੈਲ ਨੂੰ ਦੇਸ਼ਭਰ ਵਿਚ ਰਿਲੀਜ਼ ਕੀਤੀ ਜਾਵੇਗੀ ਅਤੇ ਇਹ ਵੀ ਖ਼ਬਰ ਮਿਲੀ ਹੈ ਕਿ ਇਹ ਫ਼ਿਲਮ ਪਾਕਿਸਤਾਨ ਵਿਚ ਵੀ ਰਿਲੀਜ਼ ਹੋਵੇਗੀ | ਚਲੋ ਹੁਣ ਫ਼ਿਲਮ ਦੇ ਰਿਲੀਜ਼ ਹੋਣ ਦਾ ਤਾਂ ਅਸੀਂ ਇੰਤਜ਼ਾਰ ਕਰਾਂਗੇ ਹੀ, ਤੱਦ ਤੱਕ ਵੇਖਦੇ ਹਾਂ ਗਿੱਪੀ ਗਰੇਵਾਲ ਦੇ ਅੰਦਾਜ਼ ਨੂੰ ਇਸ ਫ਼ਿਲਮ ਦੀ ਪਹਿਲੀ ਝੱਲਕ ਵਿਚ |
https://youtu.be/DcV7d3py-Mw