ਪਹਿਲਾਂ ਕਦੇ ਨਹੀਂ ਵੇਖੀ ਹੋਵੇਗੀ ਇਹੋ ਜਿਹੀ ਖੂਨੀ ਪਰੀ, ਵੇਖੋ ਟੀਜ਼ਰ
ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖੱਤਮ ਕਿਓਂਕਿ ਰਿਲੀਜ਼ ਹੋ ਗਈ ਹੈ ਫ਼ਿਲਮ "ਪਰੀ" ਦੀ ਝੱਲਕ | ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫ਼ਿਲਮ ਪਰੀ ਬਹੁਤ ਚਿਰ ਤੋਂ ਚਰਚਾ ਵਿਚ ਸੀ | ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਫ਼ਿਲਮ ਦੀ ਕੋਈ ਝੱਲਕ ਹੀ ਵੇਖਣ ਨੂੰ ਮਿਲ ਜਾਵੇ | ਹੁਣ ਤੱਕ ਰਿਲੀਜ਼ ਹੋਈਆਂ ਇਸ ਫ਼ਿਲਮ ਦੀਆਂ ਝੱਲਕੀਆਂ ਵਿਚ ਅਨੁਸ਼ਕਾ ਸ਼ਰਮਾ ਦੇ ਸਿਰਫ ਅੰਗ ਵੱਡੇ ਹੁੰਦੇ ਜਾਂ ਕਟਦੇ ਵਿਖੇ ਸਨ | ਪਰ ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਵਿਚ ਅਨੁਸ਼ਕਾ ਦੀ ਭਾਰੀ ਆਵਾਜ਼ ਵੀ ਸੁਣਨ ਨੂੰ ਮਿਲੇਗੀ |
ਟੀਜ਼ਰ ਬਾਲਾ ਹੀ ਡਰਾਵਣਾ ਅਤੇ ਕਾਇਮ ਦਿਖਾਇਆ ਹੈ | ਜਾਪਦਾ ਹੈ ਕਿ ਅਨੁਸ਼ਕਾ ਨੇ ਫ਼ਿਲਮ ਦੀ ਭੂਮਿਕਾ ਲਈ ਬਹੁਤ ਮੇਹਨਤ ਕੀਤੀ ਹੈ | ਇਹ ਫ਼ਿਲਮ 2 ਮਾਰਚ 2018 ਯਾਨੀ ਕਿ ਹੋਲੀ ਵਾਲੇ ਦਿਨ ਰਿਲੀਜ਼ ਹੋਵੇਗੀ | ਇਸਲਈ ਤੁਸੀਂ ਤਿਆਰ ਹੋ ਜਾਓ ਅਨੁਸ਼ਕਾ ਸ਼ਰਮਾ Anushka Sharma ਦੇ ਨਾਲ ਖੂਨ ਦੀ ਹੋਲੀ ਖੇਡਣ ਲਈ | ਪਰ ਉਸ ਤੋਂ ਪਹਿਲਾ ਵੇਖੋ ਇਸ ਫ਼ਿਲਮ ਦੇ ਟੀਜ਼ਰ ਨੂੰ |
https://youtu.be/iTomHDVLl4E
ਅਨੁਸ਼ਕਾ ਸ਼ਰਮਾ ਦੇ ਹੋਮ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਪਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ 'ਚ ਅਨੁਸ਼ਕਾ ਦਾ ਲੁੱਕ ਕਾਫੀ ਭਿਆਨਕ ਨਜ਼ਰ ਆ ਰਿਹਾ ਹੈ। 30 ਸੈਕਿੰਡ ਦੇ ਇਸ ਟੀਜ਼ਰ 'ਚ ਅਨੁਸ਼ਕਾ ਟੀ. ਵੀ. 'ਤੇ ਕਾਰਟੂਨ ਦੇਖ ਰਹੀ ਹੁੰਦੀ ਹੈ। ਉਨ੍ਹਾਂ ਦੇ ਹੱਥ ਅਤੇ ਪੈਰ ਜੰਜ਼ੀਰਾਂ ਨਾਲ ਬੰਨ੍ਹੇ ਦਿਖਾਈ ਦਿੰਦੇ ਹਨ। ਇਸ ਦੌਰਾਨ ਹੀ ਅਚਾਨਕ ਅਨੁਸ਼ਕਾ ਦਾ ਭਿਆਨਕ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਸ ਟੀਜ਼ਰ ਨੂੰ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ She will grow on you... ਲਿਖ ਕੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ 'ਪਰੀ' ਅਨੁਸ਼ਕਾ ਦੇ ਪ੍ਰੋਡਕਸ਼ਨ ਹੇਠ ਬਣੀ ਹੈ। ਇਹ ਫਿਲਮ 2 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਪਰੀ' ਤੋਂ ਇਲਾਵਾ ਅਨੁਸ਼ਕਾ Anushka Sharma ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਨਾਲ ਫਿਲਮ 'ਜ਼ੀਰੋ' ਅਤੇ ਵਰੁਣ ਧਵਨ ਨਾਲ 'ਸੂਈ ਧਾਗਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਬੀਤੇ ਦਿਨੀਂ 'ਸੂਈ ਧਾਗਾ' ਦੇ ਸੈੱਟ ਤੋਂ ਅਨੁਸ਼ਕਾ ਦਾ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।