"ਪਰੀ" ਫ਼ਿਲਮ ਦਾ ਟੀਜ਼ਰ ਹੋਇਆ ਜਾਰੀ, ਅਨੁਸ਼ਕਾ ਨੂੰ ਜਕੜਿਆ ਜੰਜੀਰਾਂ 'ਚ
ਅਨੁਸ਼ਕਾ ਸ਼ਰਮਾ ਦੇ ਹੋਮ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਪਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ 'ਚ ਅਨੁਸ਼ਕਾ ਦਾ ਲੁੱਕ ਕਾਫੀ ਭਿਆਨਕ ਨਜ਼ਰ ਆ ਰਿਹਾ ਹੈ। 30 ਸੈਕਿੰਡ ਦੇ ਇਸ ਟੀਜ਼ਰ 'ਚ ਅਨੁਸ਼ਕਾ ਟੀ. ਵੀ. 'ਤੇ ਕਾਰਟੂਨ ਦੇਖ ਰਹੀ ਹੁੰਦੀ ਹੈ। ਉਨ੍ਹਾਂ ਦੇ ਹੱਥ ਅਤੇ ਪੈਰ ਜੰਜ਼ੀਰਾਂ ਨਾਲ ਬੰਨ੍ਹੇ ਦਿਖਾਈ ਦਿੰਦੇ ਹਨ। ਇਸ ਦੌਰਾਨ ਹੀ ਅਚਾਨਕ ਅਨੁਸ਼ਕਾ ਦਾ ਭਿਆਨਕ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਸ ਟੀਜ਼ਰ ਨੂੰ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ She will grow on you... ਲਿਖ ਕੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ 'ਪਰੀ' ਅਨੁਸ਼ਕਾ ਦੇ ਪ੍ਰੋਡਕਸ਼ਨ ਹੇਠ ਬਣੀ ਹੈ। ਇਹ ਫਿਲਮ 2 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਪਰੀ' ਤੋਂ ਇਲਾਵਾ ਅਨੁਸ਼ਕਾ Anushka Sharma ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਨਾਲ ਫਿਲਮ 'ਜ਼ੀਰੋ' ਅਤੇ ਵਰੁਣ ਧਵਨ ਨਾਲ 'ਸੂਈ ਧਾਗਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਬੀਤੇ ਦਿਨੀਂ 'ਸੂਈ ਧਾਗਾ' ਦੇ ਸੈੱਟ ਤੋਂ ਅਨੁਸ਼ਕਾ ਦਾ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।