ਬੱਬੂ ਮਾਨ ਦੇ ਨਵੇਂ ਗੀਤ ‘ਅੜਬ ਪੰਜਾਬੀ’ ਦਾ ਟੀਜ਼ਰ ਹੋਇਆ ਰਿਲੀਜ਼
ਬੱਬੂ ਮਾਨ ਦੇ ਨਵੇਂ ਗੀਤ ‘ਅੜਬ ਪੰਜਾਬੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ । ਗੀਤ ਦੀ ਫੀਚਰਿੰਗ ‘ਚ ਹੌਬੀ ਧਾਲੀਵਾਲ, ਜੱਸ ਬਾਜਵਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ।
Image From Babbu Maan Song ‘Adab Punjabi’
ਹੋਰ ਪੜ੍ਹੋ : ਵਿਦੇਸ਼ ‘ਚ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਦੇ ਨਾਲ ਮਨਾਈ ਹੋਲੀ, ਤਸਵੀਰਾਂ ਕੀਤੀਆਂ ਸਾਂਝੀਆਂ
ਗੀਤ ਦੇ ਟੀਜ਼ਰ ‘ਚ ਪੰਜਾਬੀ ਦੇ ਰੌਅਬ ਦਾਅਬੇ ਦੀ ਗੱਲ ਕੀਤੀ ਗਈ ਹੈ । ਇਸ ਗੀਤ ਦਾ ਆਡੀਓ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ।
Image From Babbu Maan Song ‘Adab Punjabi’
ਜਿਸ ਤੋਂ ਬਾਅਦ ਇਸ ਗੀਤ ਦਾ ਹੁਣ ਵੀਡੀਓ ਆ ਰਿਹਾ ਹੈ, ਜਿਸ ਦਾ ਕਿ ਟੀਜ਼ਰ ਜਾਰੀ ਹੋਇਆ ਹੈ । ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
ਇਸ ਤੋਂ ਇਲਾਵਾ ਬੱਬੂ ਮਾਨ ਨੇ ਦੋ ਹੋਰ ਗੀਤਾਂ ਦੇ ਟੀਜ਼ਰ ਰਿਲੀਜ਼ ਕੀਤੇ ਹਨ । ਬੱਬੂ ਮਾਨ ਦਾ ਬੀਤੇ ਦਿਨ ਜਨਮ ਦਿਨ ਸੀ ਅਤੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦਾ ਖ਼ਾਸ ਤੋਹਫ਼ਾ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਹੈ ।