ਨਵੇਂ ਅੰਦਾਜ਼ 'ਚ ਧੱਕ ਪਾ ਰਹੇ ਨੇ ਗੁਰਵਿੰਦਰ ਬਰਾੜ,ਵੀਡੀਓ ਕੀਤਾ ਸਾਂਝਾ
ਪੰਜਾਬੀ ਗਾਇਕ ਗੁਰਵਿੰਦਰ ਬਰਾੜ ਹੁਣ ਇੱਕ ਨਵੇਂ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ । ਜੀ ਹਾਂ ਇਸ ਵਾਰ ਉਹ ਥੋੜਾ ਲੀਕ ਤੋਂ ਹੱਟ ਕੇ ਗੀਤ ਕਰ ਰਹੇ ਨੇ । ਇਹ ਇੱਕ ਬੀਟ ਸੌਗ ਹੈ ਜੋ 'ਮਾੜਾ ਸਰਕਲ' ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਦਾ ਟੀਜ਼ਰ ਗੁਰਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ 'ਚ ਗਾਇਕਾ ਗੁਰਲੇਜ਼ ਅਖਤਰ ਅਤੇ ਦੀਪ ਜੰਡੂ ਨੇ ਸਾਥ ਦਿੱਤਾ ਹੈ ।
ਹੋਰ ਵੇਖੋ:ਗੁਰਵਿੰਦਰ ਬਰਾੜ ਨੇ ਗਾਇਆ ਅਮਰ ਸਿੰਘ ਚਮਕੀਲਾ ਦਾ ਗਾਇਆ ਧਾਰਮਿਕ ਗੀਤ ‘ਨਰਕਾਂ ਨੂੰ ਜਾਵੇ ਸਰਹਿੰਦ ਦੀਏ ਦੀਵਾਰੇ’
ਇਸ ਗੀਤ ਦਾ 7ਅਕਤੂਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ।'ਮਾੜਾ ਸਰਕਲ' ਗੀਤ ਦੇ ਬੋਲ ਖ਼ੁਦ ਗੁਰਵਿੰਦਰ ਬਰਾੜ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇ ਰਹੇ ਨੇ ਨਾਮੀ ਸੰਗੀਤਕਾਰ ਦੀਪ ਜੰਡੂ ਜੋ ਇਸ ਗੀਤ 'ਚ ਫੀਚਰਿੰਗ ਕਰਦੇ ਹੋਏ ਵੀ ਨਜ਼ਰ ਆਉਣਗੇ।
ਇਸ ਗਾਣੇ ਦਾ ਸ਼ਾਨਦਾਰ ਵੀਡੀਓ ਰਾਅ ਆਈ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਨਾਂਅ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਵਾਲਾ ਹੋਵੇਗਾ ਜੋ ਕਿ ਨੌਜਵਾਨਾਂ ਨੂੰ ਸੁਨੇਹਾ ਵੀ ਦੇਵੇਗਾ। ਅਨੰਦ ਮਿਊਜ਼ਿਕ ਲੇਬਲ ਦੇ ਹੇਠ ਇਹ ਗਾਣਾ 7 ਅਕਤੂਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।