ਦਿਲ ਭਰ ਆਵੇਗਾ ਵੀਤ ਬਲਜੀਤ ਤੇ ਨਸੀਬੋ ਲਾਲ ਦਾ ਇਹ ਗੀਤ ਸੁਣ, ਟਰੈਂਡਿੰਗ 'ਚ ਛਾਇਆ ਵੀਡੀਓ
ਪਾਕਿਸਤਾਨੀ ਪੰਜਾਬੀ ਕਲਾਕਾਰ ਅਤੇ ਭਾਰਤ ਪੰਜਾਬ ਦੇ ਗਾਇਕ ਸਮੇਂ ਸਮੇਂ 'ਤੇ ਕਈ ਗਾਣੇ ਅਤੇ ਪ੍ਰੋਜੈਕਟ ਇਕੱਠੇ ਲੈ ਕੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਗੀਤ ਹੁਣ ਇੱਕ ਵਾਰ ਫ਼ਿਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗਾਇਕ ਲੈ ਕੇ ਆ ਚੁੱਕੇ ਹਨ। ਜੀ ਹਾਂ ਵੀਤ ਬਲਜੀਤ ਅਤੇ ਨਸੀਬੋ ਲਾਲ ਦਾ ਗੀਤ 'ਟੀਅਰਸ' ਰਿਲੀਜ਼ ਹੋਈ ਚੁੱਕਿਆ ਹੈ ਅਤੇ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਇਹ ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ।
ਗੀਤ ਦਾ ਵੀਡੀਓ ਕਾਫੀ ਸ਼ਾਨਦਾਰ ਹੈ ਜਿਹੜਾ ਇੱਕ ਸਮੇਂ ਤਾਂ ਭਾਵੁਕ ਵੀ ਕਰ ਦਿੰਦਾ ਹੈ। ਜੱਸੀ ਕਟਿਆਲ ਦਾ ਸੰਗੀਤ ਹੈ ਅਤੇ ਕੰਪੋਜ਼ ਅਤੇ ਬੋਲ ਵੀਤ ਬਲਜੀਤ ਦੇ ਹੀ ਹਨ। ਵੀਡੀਓ ਟੀਮ ਸਟੇਟ ਸਟੂਡੀਓ ਵੱਲੋਂ ਬਣਾਇਆ ਗਿਆ ਹੈ।ਨਸੀਬੋ ਲਾਲ ਅਤੇ ਵੀਤ ਬਲਜੀਤ ਦੀ ਇਹ ਕਲੈਬੋਰੇਸ਼ਨ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ।
ਹੋਰ ਵੇਖੋ : ਐਮੀ ਵਿਰਕ ਦੀ ਇਸ ਫ਼ਿਲਮ ਦੇ ਮਿਊਜ਼ਿਕ ਰਾਹੀਂ ਬੀ ਪਰਾਕ ਲੈ ਕੇ ਆਉਣਗੇ ਕੁਝ ਵੱਖਰਾ ਅੰਦਾਜ਼
ਵੀਤ ਬਲਜੀਤ ਦੇ ਲਿਖੇ ਗੀਤ ਹੁਣ ਤੱਕ ਕਈ ਵੱਡੇ ਗਾਇਕ ਗਾ ਚੁੱਕੇ ਹਨ। ਉਹਨਾਂ ਵੱਲੋਂ ਗਾਏ ਗਾਣੇ ਵੀ ਹਰ ਵਾਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਜਾਂਦੇ ਹਨ। ਕਈ ਫ਼ਿਲਮਾਂ 'ਚ ਵੀਤ ਬਲਜੀਤ ਦੇ ਗੀਤ ਸੁਣਨ ਨੂੰ ਮਿਲ ਜਾਂਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵੀਤ ਬਲਜੀਤ ਬਹੁਤ ਜਲਦ ਪੰਜਾਬੀ ਫ਼ਿਲਮ ਭਾਖੜਾ ਮੈਂ ਤੇ ਤੂੰ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।