Taxi no.24 ਨੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਦੀ ਬਦਲੀ ਕਿਸਮਤ

Reported by: PTC Punjabi Desk | Edited by: Rupinder Kaler  |  September 26th 2020 11:13 AM |  Updated: September 26th 2020 11:45 AM

Taxi no.24 ਨੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਦੀ ਬਦਲੀ ਕਿਸਮਤ

ਵੈੱਬ ਸੀਰੀਜ਼ ‘ਪਾਤਾਲ ਲੋਕ’ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਪੰਜਾਬੀ ਅਦਾਕਾਰਾ ਜਗਜੀਤ ਸੰਧੂ ਛੇਤੀ ਹੀ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਉਹ ਬਾਲੀਵੁੱਡ ਫ਼ਿਲਮ Taxi no.24 ਦੇ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਗਜੀਤ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

taxi

ਅਦਾਕਾਰ ਮਹੇਸ਼ ਮਾਂਜਰੇਕਰ ਇਸ ਫਿਲਮ ਨੂੰ ਲੀਡ ਕਰ ਰਹੇ ਹਨ । ਫ਼ਿਲਮ Taxi no.24  ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ। ਹਾਲ ਹੀ ‘ਚ ਨਿਰਮਾਤਾ ਸਵਿਰਾਜ ਸ਼ੈੱਟੀ ਨੇ ਆਪਣੇ ਬੈਨਰ ਪ੍ਰੋਡਕਸ਼ਨ ਦੀ ਪਹਿਲੀ ਫਿਲਮ 'ਟੈਕਸੀ ਨੰਬਰ 24' ਦਾ ਪੋਸਟਰ ਰਿਲੀਜ਼ ਕੀਤਾ। ਫ਼ਿਲਮ ‘ਚ ਮਹੇਸ਼ ਮਾਂਜਰੇਕਰ ਅਤੇ ਜਗਜੀਤ ਸੰਧੂ ਤੋਂ ਇਲਾਵਾ ਅਨੰਗਾਸ਼ਾ ਵਿਸ਼ਵਾਸ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏਗੀ।

ਹੋਰ ਪੜ੍ਹੋ : 

Taxi-no-24

ਫਿਲਮ ਦਾ ਨਿਰਮਾਣ ਸੌਮਿਤਰਾ ਸਿੰਘ ਨੇ ਕੀਤਾ ਹੈ। ਟੈਕਸੀ ਨੰਬਰ 24 ਇੱਕ ਡਿਜੀਟਲ ਫਿਲਮ ਹੈ। ਇਹ ਫਿਲਮ ਸਮੀਰ ਨਾਂ ਦੇ ਇੱਕ ਕਮਜ਼ੋਰ ਨੌਜਵਾਨ ਦੀ ਕਹਾਣੀ ਹੈ, ਜਿਸਨੇ ਇੱਕ ਬਹੁਤ ਮੁਸ਼ਕਲ ਦਿਨ ਵੇਖਿਆ ਹੈ।

taxi

ਉਹ ਡਰਾਈਵਰ ਲਾਲ ਬਹਾਦਰ ਦੀ ਟੈਕਸੀ ਵਿਚ ਸਵਾਰੀ ਕਰਦਾ ਹੈ। ਫਿਲਮ 'ਚ ਸਸਪੈਂਸ ਅਤੇ ਰੋਮਾਂਚ ਦੀਆਂ ਕ੍ਰਮਵਾਰ ਘਟਨਾਵਾਂ ਹਨ ਜੋ ਦਰਸ਼ਕਾਂ ਨੂੰ ਪਰਦੇ ਸਾਹਮਣੇ ਬਿਠਾਏ ਰੱਖਣ ਦੀ ਕੋਸ਼ਿਸ਼ ਕਰਨਗੀਆਂ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network