ਫ਼ਿਲਮ "ਅਫਸਰ" 'ਚ ਪਟਵਾਰੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤਰਸੇਮ ਜੱਸੜ

Reported by: PTC Punjabi Desk | Edited by: Rajan Sharma  |  September 08th 2018 08:57 AM |  Updated: September 08th 2018 08:57 AM

ਫ਼ਿਲਮ "ਅਫਸਰ" 'ਚ ਪਟਵਾਰੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤਰਸੇਮ ਜੱਸੜ

ਪੰਜਾਬੀ ਕਲਾਕਾਰ ਅਤੇ ਇੱਕ ਵੱਖਰੇ ਸਵੈਗ ਵਾਲੇ ਇਨਸਾਨ ਤਰਸੇਮ ਜੱਸੜ Tarsem jassar ਨੇ ਆਪਣੀਆਂ ਫ਼ਿਲਮਾਂ ਦੇ ਨਾਲ ਪਾਲੀਵੁੱਡ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ| ਉਹ ਆਪਣੇ ਗੀਤਾਂ ਕਰਕੇ ਤਾਂ ਫੈਨਸ ਦੇ ਦਰਮਿਆਨ ਬੇਹੱਦ ਮਸ਼ਹੂਰ ਹੈ ਹੀ ਨਾਲ ਹੀ ਨਾਲ ਆਪਣੀਆਂ ਫ਼ਿਲਮਾਂ ਜਿਵੇਂ ਕਿ "ਰੱਬ ਦਾ ਰੇਡੀਓ",ਸਰਦਾਰ ਮੋਹਮੰਦ punjabi film ਲਈ ਵੀ ਖਾਸ ਪ੍ਰਸਿੱਧੀ ਹਾਸਿਲ ਕਰ  ਚੁੱਕੇ ਹਨ| ਹੁਣ ਤਰਸੇਮ ਤਿਆਰ ਹਨ ਆਪਣੇ ਅਗਲੇ ਪ੍ਰੋਜੈਕਟ ਦੇ ਨਾਲ ਜਿਸਦਾ ਨਾਂ ਹੈ "ਅਫਸਰ"|

nimrat khaira

'ਅਫਸਰ' ਤਰਸੇਮ ਜੱਸੜ Tarsem jassar ਦੀ ਆਉਣ ਵਾਲੀ ਅਗਲੀ ਫ਼ਿਲਮ ਹੈ ਜਿਸਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ| ਫ਼ਿਲਮ ਦੀ ਸਟਾਰਕਾਸਟ ਅਤੇ ਪਾਲੀਵੁੱਡ ਦੇ ਬਾਕੀ ਕਲਾਕਾਰਾਂ ਨੇ ਵੀ ਇਹ ਪੋਸਟਰ ਸਾਂਝਾ ਕੀਤਾ ਹੈ| ਪੋਸਟਰ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਤਰਸੇਮ ਇੱਕ ਪਟਵਾਰੀ ਦਾ ਰੋਲ ਅਦਾ ਕਰ ਰਹੇ ਹਨ| ਤਰਸੇਮ ਦੇ ਨਾਲ ਨਿਮਰਤ ਖੈਰਾ ਵੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਂ ਨਿਭਾਉਂਦੀ ਹੋਏ ਨਜ਼ਰ ਆਵੇਗੀ| ਤਰਸੇਮ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ: Sat shri akal ji ?. After. Rabb Da Radio. And Sardar Mohammad. We are coming again. With. New Movie AFSAR , First official poster released , Trailer Releasing soon. Movie releasing 5oct. ?. Malak mehar kre. Sari team di mehnat nu bhag lave. ?.

https://www.instagram.com/p/Bnc-by7Baco/

ਅਫਸਰ 5 ਅਕਤੂਬਰ ਨੂੰ ਸਭ ਦੇ ਦਰਮਿਆਨ ਰਿਲੀਜ਼ ਹੋ ਰਹੀ ਹੈ| ਇਸ ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ਗੁਲਸ਼ਨ ਸਿੰਘ ਦੁਆਰਾ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੀ ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ| ਅਮੀਕ ਵਿਰਕ ਅਤੇ ਮਨਪ੍ਰੀਤ ਜੋਹਲ ਇਸਦੇ ਨਿਰਮਾਤਾ ਹਨ| ਉਮੀਦ ਹੈ ਤਰਸੇਮ tarsem jassar ਅਤੇ ਨਿਮਰਤ ਦੇ ਬਾਕੀ ਪ੍ਰੋਜੈਕਟਾਂ ਦੀ ਤਰਾਂ ਉਹਨਾਂ ਦੀ ਇਸ ਫ਼ਿਲਮ punjabi film ਨੂੰ ਪੂਰਾ ਪਿਆਰ ਮਿਲੇਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network