ਤਰਸੇਮ ਜੱਸੜ ਦੀ ਫ਼ਿਲਮ ਅਫਸਰ ਦਾ ਇੱਕ ਹੋਰ ਗੀਤ " ਇਸ਼ਕ ਜਿਹਾ ਹੋ ਗਿਆ " ਹੋਇਆ ਰਿਲੀਜ

Reported by: PTC Punjabi Desk | Edited by: Anmol Sandhu  |  September 26th 2018 01:35 PM |  Updated: September 26th 2018 01:35 PM

ਤਰਸੇਮ ਜੱਸੜ ਦੀ ਫ਼ਿਲਮ ਅਫਸਰ ਦਾ ਇੱਕ ਹੋਰ ਗੀਤ " ਇਸ਼ਕ ਜਿਹਾ ਹੋ ਗਿਆ " ਹੋਇਆ ਰਿਲੀਜ

ਦੱਸ ਦਈਏ ਕਿ ” ਤਰਸੇਮ ਜੱਸੜ ” punjabi singer ਦੀ ਆਉਣ ਵਾਲੀ ਪੰਜਾਬੀ ਫ਼ਿਲਮ ” ਅਫਸਰ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਇਸ਼ਕ ਜਿਹਾ ਹੋ ਗਿਆ ” | ਜਿੱਥੇ ਕਿ ਇਸ ਗੀਤ ਨੂੰ ” ਅਰਜਨ ਢਿੱਲੋਂ ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਖੁਦ੍ਹ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰੀਤ ਹੁੰਦਲ ” ਦੁਆਰਾ ਦਿੱਤਾ ਗਿਆ ਹੈ | ਫ਼ਿਲਮ ਅਫਸਰ ਦਾ ਇਹ ਦੂਜਾ ਗੀਤ ਹੈ ਜੋ ਕਿ ਬਹੁਤ ਹੀ ਰੋਮੈਂਟਿਕ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਜਦੋ ਕਿਸੇ ਮੁੰਡੇ ਕੁੜੀ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਤਾਂ ਉਹਨਾਂ ਨੂੰ ਇੱਕ ਦੂਜੇ ਤੋਂ ਇਲਾਵਾ ਹੋਰ ਕੁਝ ਚੰਗਾ ਨਹੀਂ ਲੱਗਦਾ ਅਤੇ ਸਾਰੀ ਜ਼ਿੰਦਗੀ ਇਕੱਠੇ ਰਹਿਣ ਦੇ ਸਪਨੇ ਵੇਖਦੇ ਹਨ |

https://www.youtube.com/watch?v=1ARF2kO-57E

ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ | ਇਸ ਫ਼ਿਲਮ ਦਾ ਇਸ ਪਹਿਲਾ ਵੀ ਇੱਕ ਗੀਤ ” ਸੁਨ ਸੋਹਣੀਏ ” ਰਿਲੀਜ ਹੋ ਚੁੱਕਾ ਹੈ ਅਤੇ ਉਹ ਵੀ ਇੱਕ ਰੋਮਾੰਟਿਕ ਗੀਤ ਹੈ ਅਤੇ ਵਿਆਹ ਦੇ ਬੇਹੱਦ ਖੂਬਸੂਰਤ ਦ੍ਰਿਸ਼ ਨੂੰ ਦਰਸ਼ਾਉਂਦਾ ਹੈ | ਇਸ ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖੈਰਾ ਦੇ ਮੰਗਣੇ ਦਾ ਦ੍ਰਿਸ਼ ਦਿਖਾਇਆ ਗਿਆ ਹੈ| ਇਸ ਗੀਤ ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖਹਿਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network