ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ ਤਰਸੇਮ ਜੱਸੜ,ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤਰਸੇਮ ਜੱਸੜ ਆਪਣੇ ਨਵੇਂ ਗੀਤ ਦੀ ਤਿਆਰੀ ਕਰ ਰਹੇ ਨੇ ਅਤੇ ਇਸ ਦੀ ਸ਼ੂਟਿੰਗ ਵੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ । ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਤਰਸੇਮ ਜੱਸੜ ਬਾਈਕ 'ਤੇ ਸਵਾਰ ਹਨ ਅਤੇ ਉਨ੍ਹਾਂ ਦੇ ਪਿੱਛੇ ਕੁਝ ਹੋਰ ਨੌਜਵਾਨ ਵੀ ਮੋਟਰਸਾਈਕਲਾਂ 'ਤੇ ਸਵਾਰ ਦਿਖਾਈ ਦੇ ਰਹੇ ਨੇ । ਤਰਸੇਮ ਜੱਸੜ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।
ਹੋਰ ਵੇਖੋ :“ਤਰਸੇਮ ਜੱਸੜ ਨੇ ਕਿਹਾ ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ”
ਆਪਣੇ ਵੱਖਰੇ ਗੀਤਾਂ ਕਰਕੇ ਜਾਣੇ ਜਾਂਦੇ ਤਰਸੇਮ ਜੱਸੜ ਆਪਣੇ ਇਸ ਨਵੇਂ ਗੀਤ 'ਚ ਕੀ ਲੈ ਕੇ ਆਉਂਦੇ ਨੇ ਇਹ ਤਾਂ ਆਉਣ ਵਾਲੇ ਦਿਨ੍ਹਾਂ 'ਚ ਹੀ ਪਤਾ ਲੱਗ ਸਕਦਾ ਹੈ ਫਿਲਹਾਲ ਤਾਂ ਤਰਸੇਮ ਜੱਸੜ ਆਪਣੇ ਇਸ ਨਵੇਂ ਗੀਤ ਦੇ ਸ਼ੂਟ 'ਚਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਗੀਤ ਦਾ ਸ਼ੂਟ ਰੋਪੜ 'ਚ ਚੱਲ ਰਿਹਾ ਹੈ ।ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਤਰਸੇਮ ਜੱਸੜ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਨੇ । ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ।