ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ
ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਤਰਸੇਸ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ (Galwakdi ) ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਜੀ ਹਾਂ ਫ਼ਿਲਮ ਦਾ ਟਾਈਟਲ ਟਰੈਕ ਗਲਵੱਕੜੀ ਦਰਸ਼ਕਾਂ ਦੀ ਕਚਹਿਰੀ ਚ ਪੇਸ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕਾ ਨਿਮਰਤ ਖਹਿਰਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਤਰਸੇਮ ਜੱਸੜ ਨੇ ਇਸ ਗੀਤ ਨੂੰ ਲੈ ਕੇ ਆਪਣੇ ਖ਼ੂਬਸੂਰਤ ਜਜ਼ਬਾਤ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੇ ਨੇ। ਉਨ੍ਹਾਂ ਨੇ ਆਪਣੇ ਗੀਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- "ਗਲਵੱਕੜੀ" ਇੱਕ ਉਹ ਗੀਤ ਜਿਹੜਾ ਸਭ ਨੇ ਸੁਣਿਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਸ਼ਾਇਦ ਹਮੇਸ਼ਾ ਓਨਾ ਹੀ ਫਰੇਸ਼ ਲੱਗਦਾ ਸਭ ਨੂੰ, ਉਹੀ ਗੀਤ ਦਾ ਇੱਕ ਹੋਰ ਸੋਹਣਾ ਰੂਪ ਜੋ ਨਿਮਰਤ ਖਹਿਰਾ ਨੇ ਬਹੁਤ ਹੀ ਸੋਹਣਾ ਗਾਇਆ ਤੇ ਇਸ ਫ਼ਿਲਮ ਦਾ ਟਾਈਟਲ ਟਰੈਕ ਬਣਾਇਆ, ਧੰਨਵਾਦ ਨਿਮਰਤ ਖਹਿਰਾ’ ਤੇ ਨਾਲ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਦਰਸ਼ਕਾਂ ਨੂੰ ਦੁਬਾਰਾ ਯਾਦ ਕਰਵਾਈ ਹੈ।
ਹੋਰ ਪੜ੍ਹੋ : ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ
ਗਲਵੱਕੜੀ ਫ਼ਿਲਮ ਜੋ ਕਿ 8 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟਾਈਟਲ ਟਰੈਕ ਨੂੰ ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ। ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਵਾਲੀ ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ।
View this post on Instagram