ਪਾਕਿਸਤਾਨ 'ਚ ਤਰਨਜੀਤ ਸਿੰਘ ਨੇ ਐਂਕਰਿੰਗ ਦੇ ਖੇਤਰ 'ਚ ਪਾਈ ਧੱਕ, ਹਰ ਸਿੱਖ ਨੂੰ ਤਰਨਜੀਤ ਸਿੰਘ 'ਤੇ ਮਾਣ
ਸਿੱਖਾਂ ਨੇ ਪੂਰੇ ਵਿਸ਼ਵ 'ਚ ਮੱਲਾਂ ਮਾਰੀਆਂ ਨੇ । ਅੱਜ ਇੱਕ ਅਜਿਹੇ ਹੀ ਸਿੱਖ ਦੀ ਕਾਮਯਾਬੀ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਨੇ ਪਾਕਿਸਤਾਨ 'ਚ ਘੱਟ ਗਿਣਤੀਆਂ ਨਾਲ ਸਬੰਧ ਰੱਖਣ ਦੇ ਬਾਵਜੂਦ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਤਰਨਜੀਤ ਸਿੰਘ ਦੀ । ਜਿਨ੍ਹਾਂ ਨੂੰ ਪਾਕਿਸਤਾਨ ਦਾ ਪਹਿਲਾ ਸਿੱਖ ਐਂਕਰ ਬਣਨ ਦਾ ਮਾਣ ਹਾਸਲ ਹੋਇਆ ਹੈ ।
ਹੋਰ ਵੇਖੋ :ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅ ਕੇਸ ‘ਚ ਮਿਲੋ ਗਲੀ ਬੁਆਏ ਦੀ ਸਟਾਰ ਕਾਸਟ ਨੂੰ
taranjeet singh
ਉਨ੍ਹਾਂ ਨੇ ਐਂਕਰਿੰਗ ਦੇ ਖੇਤਰ 'ਚ ਆਪਣੇ ਦਸ ਸਾਲ ਪੂਰੇ ਕਰ ਲਏ ਨੇ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇੱਕ ਨਵੀਂ ਪੁਲਾਂਘ ਦੇ ਨਾਲ, ਜੀ ਹਾਂ ਹਾਲ ਹੀ ਵਿੱਚ ਤਰਨਜੀਤ ਸਿੰਘ ਨੂੰ ਪਾਕਿਸਤਾਨ ਦੀ ਆਰਟ ਐਂਡ ਐਡਵਾਇਜ਼ਰੀ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਆਪਣੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।
ਹੋਰ ਵੇਖੋ :ਕੈਨੇਡਾ ਦੀ ਧਰਤੀ ‘ਤੇ ਗਿੱਪੀ ਗਰੇਵਾਲ ਇੱਕਠੇ ਕਰ ਰਹੇ ਨੇ ਮੰਜੇ ਬਿਸਤਰੇ, ਵੇਖੋ ਵੀਡਿਓ
taranjeet singh
ਤਰਨਜੀਤ ਸਿੰਘ ਨੂੰ ਅਕਸਰ ਪਾਕਿਸਤਾਨ ਦੇ ਟੀਵੀ ਸ਼ੋਅ 'ਚ ਵੇਖਿਆ ਹੋਏਗਾ । ਗਲ 'ਚ ਚਾਂਦੀ ਦਾ ਖੰਡਾ ਸਾਹਿਬ ਪਾਏ ਅਕਸਰ ਤੁਸੀਂ ਉਨ੍ਹਾਂ ਨੂੰ ਐਂਕਰਿੰਗ ਕਰਦੇ ਹੋਏ ਵੇਖਿਆ ਹੋਏਗਾ । ਤਰਨਜੀਤ ਸਿੰਘ ਪੰਜ ਸੌ ਤੋਂ ਜ਼ਿਆਦਾ ਸੱਭਿਆਚਾਰਕ, ਫੈਸ਼ਨ ਅਤੇ ਸੰਗੀਤਕ ਸ਼ੋਅ ਕਰ ਚੁੱਕੇ ਨੇ ।
taranjeet singh
ਉਨ੍ਹਾਂ ਨੇ ਤਿੰਨ ਪਾਕਿਸਤਾਨ ਸੁਪਰ ਲੀਗ 'ਚ ਵੀ ਐਂਕਰਿੰਗ ਕੀਤੀ ਹੈ । ਪਾਕਿਸਤਾਨ ਦੇ ਪੇਸ਼ਾਵਰ ਦਾ ਰਹਿਣ ਵਾਲੇ ਤਰਨਜੀਤ ਸਿੰਘ ਹੁਣ ਲਹੌਰ 'ਚ ਹੀ ਰਹਿ ਰਹੇ ਨੇ ।ਤਰਨਜੀਤ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਨਾਲ ਪਾਕਿਸਤਾਨ ਦੀ ਧਰਤੀ 'ਤੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ । ਜਿਸ ਨਾਲ ਪੂਰੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ।
taranjeet singh