ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਾ ਬੀਰ ਸਿੰਘ ਦਾ ਨਵਾਂ ਗੀਤ ‘ਮਿੱਟੀ ਦੇ ਪੁੱਤਰੋ ਵੇ’ ਹੋਇਆ ਰਿਲੀਜ਼
ਬੀਰ ਸਿੰਘ ਦੀ ਆਵਾਜ਼ ‘ਚ ਗੀਤ ‘ਮਿੱਟੀ ਦੇ ਪੁੱਤਰੋ ਵੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕਿਰਤੀ ਕਿਸਾਨਾਂ ਦੀ ਗੱਲ ਕੀਤੀ ਹੈ । ਗੀਤ ਦੇ ਬੋਲ ਖੁਦ ਬੀਰ ਸਿੰਘ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮੰਨਾ ਸਿੰਘ ਨੇ ।
bir singh
ਕਿਸਾਨਾਂ ਅਤੇ ਕਿਰਤੀ ਕਾਮਿਆਂ ਦੇ ਹੱਕਾਂ ਦੀ ਗੱਲ ਕਰਦੇ ਇਸ ਗੀਤ ‘ਚ ਬੀਰ ਸਿੰਘ ਨੇ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਾਂ ਸੋਚ ਕੇ ਚੱਲਣ ਦਾ ਹੈ ਕਿਉਂਕਿ ਬਾਰੂਦ ਦੇ ਢੇਰ ‘ਤੇ ਬੈਠ ਕੇ ਤੀਲੀ ਹੱਥ ‘ਚ ਨਾ ਲਵੋ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਚੱਲ ਰਿਹਾ ਹੈ ।
bir singh
ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਸਿਤਾਰੇ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ।
Bir singh song
ਬੀਤੇ ਦਿਨੀਂ ਹਰਭਜਨ ਮਾਨ ਸਣੇ ਹੋਰ ਕਈ ਕਲਾਕਾਰਾਂ ਨੇ ਧਰਨਾ ਦਿੱਤਾ ਸੀ ਅਤੇ ਹਰਭਜਨ ਮਾਨ, ਹਰਫ ਚੀਮਾ, ਹਰਜੀਤ ਹਰਮਨ ਸਣੇ ਕਈ ਕਲਾਕਾਰ ਧਰਨੇ ‘ਚ ਸ਼ਾਮਿਲ ਵੀ ਹੋ ਰਹੇ ਨੇ ਅਤੇ ਕਈ ਗਾਇਕਾਂ ਨੇ ਕਿਸਾਨਾਂ ਦੇ ਸਮਰਥਨ ‘ਚ ਅਤੇ ਖੇਤੀ ਬਿੱਲਾਂ ਦੇ ਵਿਰੋਧ ‘ਚ ਗੀਤ ਵੀ ਕੱਢੇ ਹਨ ਅਤੇ ਬੀਰ ਸਿੰਘ ਨੇ ਵੀ ਇਹ ਗੀਤ ਕੱਢ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ ।