ਸਕਿਨ ਨੂੰ ਹੈਲਦੀ ਤੇ ਗਲੋਇੰਗ ਬਣਾਉਣ ਲਈ ਲਵੋ ਭਾਫ਼, ਜਾਣੋ ਇਸ ਦੇ ਫਾਇਦੇ
ਭਾਫ਼ ਲੈਣਾ ਇੱਕ ਅਜਿਹੀ ਥੈਰੇਪੀ ਹੈ, ਜੋ ਇਨਫੈਕਸ਼ਨ ਨੂੰ ਦੂਰ ਰੱਖਣ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕਾਫੀ ਪ੍ਰਭਾਵਸ਼ਾਲੀ ਹੈ। ਇੰਨਾ ਹੀ ਨਹੀਂ ਇਹ ਚਮੜੀ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਭਾਫ਼ ਲੈਣ ਨਾਲ ਸਕਿਨ ਦੇ ਪੋਰ ਖੁੱਲ੍ਹ ਜਾਂਦੇ ਹਨ ਤੇ ਇਸ ਚੋਂ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ। ਇਹ ਸਾਡੀ ਸਕਿਨ ਨੂੰ ਸਾਫ ਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।
ਗਰਮ ਪਾਣੀ ਦੀ ਭਾਫ਼ ਸਰੀਰ ਤੇ ਚਮੜੀ ਦੇ ਅੰਦਰ ਜਾ ਕੇ ਪ੍ਰਦੂਸ਼ਕਾਂ ਅਤੇ ਜ਼ਹਿਰੀਲੇ ਤੱਤਾਂ ਨੂੰ ਡੀਟੌਕਸ ਕਰਦੀ ਹੈ। ਇਸ ਨਾਲ ਸਾਹ ਦੀ ਨਲੀ ਖੁੱਲ੍ਹ ਜਾਂਦੀ ਹੈ ਤੇ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ।
ਭਾਫ਼ ਸਾਈਨਸ ਦਾ ਦਰਦ ਅਤੇ ਸਿਰ ਦਰਦ ਜੋ ਅਕਸਰ ਬੁਖ਼ਾਰ ਤੇ ਸਰਦੀ ਖ਼ਾਸੀ ਦੇ ਸਮੇਂ ਹੁੰਦੀ ਹੈ, ਉਸ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਭਾਫ਼ ਵਿੱਚ ਸਾਹ ਲੈਣ ਨਾਲ ਗਲੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਖੰਘ ਵਿੱਚ ਵੀ ਆਰਾਮ ਮਿਲਦਾ ਹੈ।
ਹੋਰ ਪੜ੍ਹੋ : ਵਜ਼ਨ ਘਟਾਉਣ ਲਈ ਅਪਣਾਓ ਇਹ ਆਦਤਾਂ, ਕੁਝ ਦਿਨਾਂ ‘ਚ ਫਰਕ ਆਏਗਾ ਨਜ਼ਰ
ਭਾਫ ਲੈਣਾ ਸਾਡੀ ਸਕਿਨ ਲਈ ਵੀ ਫ਼ਾਇਦੇਮੰਦ ਹੈ। ਸਕਿਨ ਸਪੈਸ਼ਲਿਸਟ ਡਾਕਟਰਾਂ ਦੇ ਮੁਤਾਬਕ ਭਾਫ਼ ਸਾਡੀ ਸਕਿਨ ਦੇ ਪੋਰਸ ਨੂੰ ਖੋਲ੍ਹਦੀ ਹੈ ਅਤੇ ਸਕਿਨ ਨੂੰ ਡੂੰਘਾਈ ਨਾਲ ਸਾਫ਼ ਕਰਦੀ ਹੈ। ਇੰਨਾ ਹੀ ਨਹੀਂ, ਭਾਫ਼ ਲੈਣ ਨਾਲ ਚਿਹਰੇ ਦੇ ਆਲੇ-ਦੁਆਲੇ ਖੂਨ ਦਾ ਸੰਚਾਰ ਵੱਧਦਾ ਹੈ, ਜਿਸ ਨਾਲ ਸਕਿਨ ਨੂੰ ਜ਼ਿਆਦਾ ਪੋਸ਼ਣ ਮਿਲਦਾ ਹੈ। ਭਾਫ਼ ਨਾਲ ਡੈਡ ਸੈਲਸ ਖ਼ਤਮ ਹੋ ਜਾਂਦੇ ਹਨ, ਬੈਕਟੀਰੀਆ ਅਤੇ ਇਸ 'ਤੇ ਮੌਜੂਦ ਹੋਰ ਅਸ਼ੁੱਧੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।