ਓਮੀਕ੍ਰੋਨ ਸੰਕ੍ਰਮਣ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਅਪਣਾਓ ਇਸ ਤਰ੍ਹਾਂ ਦੀ ਜੀਵਨ ਸ਼ੈਲੀ

Reported by: PTC Punjabi Desk | Edited by: Shaminder  |  January 27th 2022 04:22 PM |  Updated: January 27th 2022 04:22 PM

ਓਮੀਕ੍ਰੋਨ ਸੰਕ੍ਰਮਣ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਅਪਣਾਓ ਇਸ ਤਰ੍ਹਾਂ ਦੀ ਜੀਵਨ ਸ਼ੈਲੀ

ਕੋਰੋਨਾ ਵਾਇਰਸ (Corona Virus) ਦੇ ਨਵੇਂ ਵੈਰੀਐਂਟ ਓਮੀਕਰੋਨ (Omicron)ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਕੋਰੋਨਾ ਤੋਂ ਬਚਾਅਦ ਦੇ ਲਈ ਕਈ ਉਪਾਅ ਸਿਹਤ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ । ਇਸ ਦੇ ਨਾਲ ਹੀ ਇਮਿਉਨਿਟੀ ਨੂੰ ਸਹੀ ਰੱਖਣ ਅਤੇ ਆਪਣੀ ਡਾਈਟ ਦਾ ਵੀ ਖਾਸ ਧਿਆਨ ਰੱਖਣ ਦੀ ਨਸੀਹਤ ਦਿੱਤੀ ਜਾ ਰਹੀ ਹੈ ।ਕੋਰੋਨਾ ਤੋਂ ਬਚਣ ਦੇ ਲਈ ਰੋਜ਼ਾਨਾ ਡਾਈਟ ਤੋਂ ਇਲਾਵਾ ਕਸਰਤ ਕਰਨ ਅਤੇ ਯੋਗਾ ਕਰਨ ਦੀ ਸਲਾਹ ਮਾਹਿਰਾਂ ਵੱਲੋਂ ਦਿੱਤੀ ਜਾ ਰਹੀ ਹੈ ।

jogging image From google

 ਹੋਰ ਪੜ੍ਹੋ : ਅਦਾਕਾਰ ਸਲਮਾਨ ਖ਼ਾਨ ਦੀ ਥ੍ਰੋ-ਬੈਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ, ਅਦਾਕਾਰਾ ਚਾਂਦਨੀ ਨਾਲ ਆ ਰਹੇ ਨਜ਼ਰ

ਕਿਉਂਕਿ ਰੋਜ਼ਾਨਾ ਕਸਰਤ ਕਰਨ ਦੇ ਨਾਲ ਇੱਕ ਤਾਂ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ ਅਤੇ ਦੂਜਾ ਇਸ ਦੇ ਨਾਲ ਆਕਸੀਜ਼ਨ ਦਾ ਪੱਧਰ ਵੀ ਵੱਧਦਾ ਹੈ ।ਹਰ ਇਨਸਾਨ ਨੂੰ ਘੰਟਾ ਜਾਂ ਅੱਧਾ ਘੰਟਾ ਆਪਣੇ ਆਪ ਲਈ ਕੱਢਣਾ ਚਾਹੀਦਾ ਹੈ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਗਰਮ ਪਾਣੀ ਦੇ ਨਾਲ ਇੱਕ ਤਾਂ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਦੂਜਾ ਇਨਫੈਕਸ਼ਨ ਦਾ ਖਤਰਾ ਘੱਟ ਰਹਿੰਦਾ ਹੈ ।

hot-water, image From google

ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਜਾਂ ਫਿਰ ਚਾਹ ‘ਚ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ । ਕਿਉਂ ਕਿ ਤੁਲਸੀ ਦਾ ਸੇਵਨ ਕਰਨ ਦੇ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਹ ਐਂਟੀ ਬਾਇਟਿਕ ਦਾ ਕੰਮ ਕਰਦੀ ਹੈ । ਇਸ ਤੋਂ ਇਲਾਵਾ ਅਦਰਕ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ ।ਹਲਦੀ ਵਾਲਾ ਦੁੱਧ ਤੁਹਾਨੂੰ ਕੋਵਿਡ ਤੋਂ ਬਚਾਉਣ ਵਿੱਚ ਬਹੁਤ ਮਦਦ ਕਰੇਗਾ। ਹਲਦੀ ਵਾਲੇ ਦੁੱਧ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਸ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ। ਜੋ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ।ਇਸ ਦੇ ਨਾਲ ਹੀ ਰਾਤ ਨੂੰ ਸੌਣ ਵੇਲੇ ਗਰਮ ਦੁੱਧ ‘ਚ ਹਲਦੀ ਦਾ ਇਸਤੇਮਾਲ ਕਰਨਾ ਨਾ ਭੁੱਲੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network