ਤਾਪਸੀ ਪੰਨੂ ਸਟਾਰਰ ਫਿਲਮ ਸ਼ਾਬਾਸ਼ ਮਿੱਠੂ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਮੁੜ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਪਸੀ ਪੰਨੂ ਸਟਾਰਰ ਫਿਲਮ ਸ਼ਾਬਾਸ਼ ਮਿੱਠੂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਜੀਵਨੀ 'ਤੇ ਅਧਾਰਿਤ ਹੈ।
Image Source: Instagram
ਤਾਪਸੀ ਪੰਨੂ ਦੀ ਆਉਣ ਵਾਲੀ ਫਿਲਮ ਸ਼ਾਬਾਸ਼ ਮਿੱਠੂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਅਭਿਨੇਤਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ।
ਤਾਪਸੀ ਪੰਨੂ ਸਟਾਰਰ ਫਿਲਮ "ਸ਼ਾਬਾਸ ਮਿੱਠੂ" ਭਾਰਤੀ ਮਹਿਲਾ ਕ੍ਰਿਕਟ ਟੈਸਟ ਅਤੇ ਵਨਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਦੇ ਜੀਵਨ 'ਤੇ ਆਧਾਰਿਤ ਹੈ। ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜੋ ਇਸ ਜੈਂਟਲਮੈਨ ਗੇਮ ਵਿੱਚ ਬੈਟ ਦੇ ਨਾਲ ਆਪਣਾ ਸੁਫਨੇ ਨੂੰ ਪੂਰਾ ਕਰਦੀ ਹੈ।
Image Source: Instagram
ਅਭਿਨੇਤਰੀ ਤਾਪਸੀ ਪੰਨੂ ਫਿਲਮ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਤਾਪਸੀ ਪੰਨੂ ਨੇ ਇਸ ਰੋਲ 'ਚ ਖੁਦ ਨੂੰ ਢਾਲਣ ਲਈ ਕਾਫੀ ਮਿਹਨਤ ਕੀਤੀ ਹੈ। ਫਿਲਮ ਦਾ ਨਿਰਦੇਸ਼ਨ ਰਾਹੁਲ ਢੋਲਕੀਆ ਨੇ ਕੀਤਾ ਹੈ ਅਤੇ ਇਸ ਨੂੰ ਪ੍ਰਿਆ ਅਵਾਨ ਨੇ ਲਿਖਿਆ ਹੈ। ਫਿਲਮ ਦਾ ਨਿਰਮਾਣ ਵਾਇਕਾਮ 18 ਸਟੂਡੀਓਜ਼ ਵੱਲੋਂ ਕੀਤਾ ਗਿਆ ਹੈ।
ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ ?
ਬੀਤੇ ਦਿਨ ਭਾਰਤੀ ਕ੍ਰਿਕਟ ਦੀ ਸਰਵੋਤਮ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਆਪਣੀ ਘੋਸ਼ਣਾ ਦੇ ਪੋਸਟ 'ਤੇ, ਤਾਪਸੀ ਪੰਨੂ ਨੇ ਮਿਤਾਲੀ ਦੇ ਯੋਗਦਾਨ ਲਈ ਧੰਨਵਾਦ ਕੀਤਾ।
Image Source: Instagram
ਹੋਰ ਪੜ੍ਹੋ : Milkha Singh Death Anniversary : 'ਫਲਾਇੰਗ ਸਿੱਖ' ਨੇ ਆਨਸਕ੍ਰੀਨ 'ਮਿਲਖਾ' ਨੂੰ ਸਿਖਾਇਆ ਸੀ ਜ਼ਿੰਦਗੀ ਜਿਉਣ ਦਾ ਸਬਕ
ਤਾਪਸੀ ਨੇ ਮਿਤਾਲੀ ਲਈ ਆਪਣੀ ਪੋਸਟ ਵਿੱਚ ਲਿਖਿਆ, ਲਿ "ਧੰਨਵਾਦ ਹੀ ਅਜਿਹਾ ਸ਼ਬਦ ਹੈ ਜੋ ਅਸੀਂ ਸਾਰੇ ਕਹਿ ਸਕਦੇ ਹਾਂ। ਕ੍ਰਿਕਟ ਪ੍ਰੇਮੀਆਂ ਲਈ ਮਹਿਲਾ ਕ੍ਰਿਕਟ ਨੂੰ ਨਕਸ਼ੇ 'ਤੇ ਰੱਖਣ ਲਈ ਤੁਹਾਡਾ ਧੰਨਵਾਦ!" ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਮਿਤਾਲੀ ਦੇ ਸਨਮਾਨ 'ਚ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਮਿਤਾਲੀ ਰਾਜ ਦੀ ਜ਼ਿੰਦਗੀ 'ਤੇ ਬਣੀ ਇਹ ਫਿਲਮ ਅਗਲੇ ਮਹੀਨੇ 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।