ਤਾਪਸੀ ਪੰਨੂ ਦੀ ਫ਼ਿਲਮ ਸ਼ਾਬਾਸ਼ ਮਿੱਠੂ ਦਾ ਟੀਜ਼ਰ ਹੋਇਆ ਰਿਲੀਜ਼, ਮਿਤਾਲੀ ਰਾਜ ਦੇ ਕਿਰਦਾਰ 'ਚ ਆਵੇਗੀ ਨਜ਼ਰ ਤਾਪਸੀ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਾਪਸੀ ਪੰਨੂ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਸ਼ਾਬਾਸ਼ ਮਿੱਠੂ ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ। ਇਸ ਮੋਸਡ ਅਵੇਟਿਡ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ ਵਿੱਚ ਤਾਪਸੀ ਫੀਮੇਲ ਕ੍ਰਿਕਟਰ ਸਟਾਰ ਮਿਤਾਲੀ ਰਾਜ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।
ਦਰਸ਼ਕਾਂ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਫ਼ਿਲਮ 'ਸ਼ਾਬਾਸ਼ ਮਿੱਠੂ' ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦੇ ਵਿੱਚ ਮਿਤਾਲੀ ਰਾਜ ਦੇ ਰੂਪ ਵਿੱਚ ਤਾਪਸੀ ਪੰਨੂ ਪਰਦੇ 'ਤੇ ਭਾਰਤੀ ਮਹਿਲਾ ਕ੍ਰਿਕਟ ਦੇ ਜਾਦੂਈ ਪਲਾਂ ਨੂੰ ਦਰਸਾਵੇਗੀ।
ਸ਼ਾਬਾਸ਼ ਮਿੱਠੂ' ਵਿੱਚ ਮਿਤਾਲੀ ਰਾਜ ਦੇ ਰੂਪ ਵਿੱਚ ਤਾਪਸੀ ਪੰਨੂ ਭਾਰਤ ਦੀ ਮਹਿਲਾ ਟੀਮ ਦੀ ਸਫਲ ਕਪਤਾਨ ਦੀ ਕਹਾਣੀ ਨੂੰ ਉਜਾਗਰ ਕਰੇਗੀ। ਇਸ ਦੇ ਨਾਲ ਹੀ ਉਹ ਮਿਤਾਲੀ ਰਾਜ ਦੀ ਇਸ ਸਫਲਤਾ ਦੇ ਪਿਛੇ ਕੀਤੇ ਗਏ ਸਖ਼ਤ ਸੰਘਰਸ਼ ਦੀ ਕਹਾਣੀ ਨੂੰ ਵੀ ਦਰਸ਼ਕਾਂ ਅੱਗੇ ਪੇਸ਼ ਕਰੇਗੀ।
ਫ਼ਿਲਮ ਵਿੱਚ ਮਹਿਲਾ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ, ਮਿਤਾਲੀ ਰਾਜ ਦੀ ਜ਼ਿੰਦਗੀ ਨਾਲ ਜੁੜੀਆਂ ਮੁਸ਼ਕਲਾਂ ਤੇ ਉਤਾਰ ਚੜਾਅ ਦਿਖਾਏ ਜਾਣਗੇ। 'ਸ਼ਾਬਾਸ਼ ਮਿੱਠੂ' ਦਾ ਟੀਜ਼ਰ ਤਾਪਸੀ ਪੰਨੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਤਾਪਸੀ ਪੰਨੂ ਦੀ ਫ਼ਿਲਮ ਮਿਸ਼ਨ ਇਮਪੌਸੀਬਲ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਤਾਪਸੀ ਨੇ ਕੈਪਸ਼ਨ ਵਿੱਚ ਲਿਖਿਆ,"ਇਸ ਜੈਂਟਲਮੈਨਸ ਸਪੋਰਟ ਵਿੱਚ, ਉਸ ਨੇ ਇਤਿਹਾਸ ਨੂੰ ਮੁੜ ਲਿਖਣ ਦੀ ਖੇਚਲ ਨਹੀਂ ਕੀਤੀ….. ਇਸ ਦੀ ਬਜਾਏ ਉਸਨੇ ਇਤਿਹਾਸ ਰੱਚ ਦਿੱਤਾ! #AbKhelBadlega #ShabaashMithu ਜਲਦੀ ਆ ਰਿਹਾ ਹੈ! #BreakTheBias #ShabaashMithu #ShabaashWomen #ShabaashYou."
ਤਾਪਸੀ ਤੋਂ ਇਲਾਵਾ 'ਸ਼ਾਬਾਸ਼ ਮਿੱਠੂ' ਦੀ ਕਾਸਟ 'ਚ ਵਿਜੇ ਰਾਜ਼ ਵੀ ਸ਼ਾਮਲ ਹੈ ਜੋ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਬੰਗਾਲੀ ਫਿਲਮ ਨਿਰਮਾਤਾ ਸ਼੍ਰੀਜੀਤ ਮੁਖਰਜੀ ਨੇ ਕੀਤਾ ਹੈ। ਇਸ ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਤਾਪਸੀ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਬਹੁਤ ਉਤਸ਼ਾਹਿਤ ਹਨ।
View this post on Instagram