ਗਿੱਪੀ ਗਰੇਵਾਲ ਵੱਲੋਂ ਕੀਤੇ ਟਵੀਟ ‘ਤੇ ਤਾਪਸੀ ਪਨੂੰ ਨੇ ਦਿੱਤਾ ਪ੍ਰਤੀਕਰਮ

Reported by: PTC Punjabi Desk | Edited by: Shaminder  |  December 05th 2020 07:25 PM |  Updated: December 05th 2020 07:25 PM

ਗਿੱਪੀ ਗਰੇਵਾਲ ਵੱਲੋਂ ਕੀਤੇ ਟਵੀਟ ‘ਤੇ ਤਾਪਸੀ ਪਨੂੰ ਨੇ ਦਿੱਤਾ ਪ੍ਰਤੀਕਰਮ

ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਦੀ ਗੂੰਜ ਆਪਣੇ ਸਿਖਰ ‘ਤੇ ਹੈ । ਇਸ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਸਿਤਾਰੇ ਵੀ ਕਿਸਾਨ ਅੰਦੋਲਨ ਵਿੱਚ ਕੁੱਦ ਪਏ ਹਨ। ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗ੍ਰੇਵਾਲ ਨੇ ਕਿਸਾਨ ਅੰਦੋਲਨ ਨੂੰ ਬਾਲੀਵੁੱਡ ਤੋਂ ਸਮਰਥਣ ਨਾ ਮਿਲਣ ਕਰਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

gippy

ਗਿੱਪੀ ਗਰੇਵਾਲ ਨੇ ਟਵਿੱਟਰ 'ਤੇ  ਟਵੀਟ ‘ਚ ਲਿਖਿਆ ‘ਡੀਅਰ ਬਾਲੀਵੁੱਡ ਹਰ ਵੇਲੇ ਤੁਸੀਂ ਫ਼ਿਲਮਾਂ ਦੀ ਸ਼ੂਟਿੰਗ ਲਈ ਪੰਜਾਬ ‘ਚ ਆਉਂਦੇ ਹੋ ਅਤੇ ਹਰ ਵਾਰ ਤੁਹਾਡਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ। ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਇੱਕ ਸ਼ਬਦ ਵੀ ਨਹੀਂ ਬੋਲਿਆ।

ਹੋਰ ਪੜ੍ਹੋ : ਦੇਖੋ ਵੀਡੀਓ : ਬਹੁਤ ਜਲਦ ਕੈਨੇਡਾ ਤੋਂ ਗਿੱਪੀ ਗਰੇਵਾਲ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ, ਦਿਲਜੀਤ ਦੋਸਾਂਝ ਦੇ ਸਮਰਥਨ ਕਹਿ ਦਿੱਤੀ ਇਹ ਗੱਲ

gippy

ਦੱਸ ਦਈਏ ਕਿ ਪੰਜਾਬੀ ਗਾਇਕ ਜੋਜੀ ਬੀ ਨੇ ਵੀ ਗਿੱਪੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ।

farmers

 

ਇਸ ਦੇ ਨਾਲ ਹੀ ਐਕਟਰਸ ਤਾਪਸੀ ਪਨੂੰ ਨੇ ਇਸ ਤਾਜ਼ਾ ਗਿੱਪੀ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ, “ਸਰ, ਤੁਹਾਨੂੰ ਸਾਰੇ ਸਿਤਾਰਿਆਂ ਨੂੰ ਇਕ ਹੀ ਪੈਮਾਨੇ 'ਤੇ ਤੋਲਣਾ ਨਹੀਂ ਚਾਹੀਦਾ, ਇਹ ਨਿਰਾਸ਼ਾਜਨਕ ਹੈ, ਖ਼ਾਸਕਰ ਉਨ੍ਹਾਂ ਨੂੰ ਜੋ ਅਜਿਹੇ ਮੁੱਦਿਆਂ 'ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋਣ।”

https://twitter.com/GippyGrewal/status/1335041344859852801

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network