T20 World Cup: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨਾਲ ਨਾਮ ਜੋੜ ਕੇ ਯੂਜ਼ਰਸ ਕਰ ਰਹੇ ਨੇ ਟ੍ਰੋਲ

Reported by: PTC Punjabi Desk | Edited by: Lajwinder kaur  |  October 09th 2022 04:17 PM |  Updated: October 09th 2022 05:09 PM

T20 World Cup: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨਾਲ ਨਾਮ ਜੋੜ ਕੇ ਯੂਜ਼ਰਸ ਕਰ ਰਹੇ ਨੇ ਟ੍ਰੋਲ

Rishabh Pant Urvashi Rautela: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਕਾਫੀ ਸਮੇਂ ਤੋਂ ਚਰਚਾ 'ਚ ਹਨ। ਉਰਵਸ਼ੀ ਨੇ ਬਿਨਾਂ ਨਾਂ ਲਏ ਪੰਤ ਬਾਰੇ ਬਿਆਨ ਦੇ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਜੰਗ ਛਿੜ ਗਈ ਸੀ। ਫਿਰ ਮਾਮਲਾ ਸ਼ਾਂਤ ਹੋ ਗਿਆ। ਪਰ ਉਰਵਸ਼ੀ ਏਸ਼ੀਆ ਕੱਪ ਦਾ ਮੈਚ ਦੇਖਣ ਲਈ ਦੁਬਈ ਪਹੁੰਚੀ ਅਤੇ ਇਸ ਤੋਂ ਬਾਅਦ ਦੋਵਾਂ ਨੂੰ ਲੈ ਕੇ ਫਿਰ ਤੋਂ ਚਰਚਾ ਸ਼ੁਰੂ ਹੋ ਗਈ। ਇਸ ਦੌਰਾਨ ਉਰਵਸ਼ੀ ਰੌਤੇਲਾ ਨੇ ਪੰਤ ਤੋਂ ਮੁਆਫੀ ਮੰਗੀ। ਹੁਣ ਇੱਕ ਵਾਰ ਫਿਰ ਤੋਂ ਦੋਵਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈਆਂ ਹਨ।

ਹੋਰ ਪੜ੍ਹੋ : Busan International Film Festival: ਕਪਿਲ ਸ਼ਰਮਾ ਨੇ ਆਪਣੀ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Urvashi Rautela cryptically wishes cricketer Rishabh Pant on his birthday image source instagramਦੱਸ ਦਈਏ T20 World Cup ਆਸਟ੍ਰੇਲੀਆ ਚ ਹੋ ਰਿਹਾ ਹੈ ਤੇ ਟੀਮ ਇੰਡੀਆ ਵੀ ਪਹੁੰਚ ਚੁੱਕੀ ਹੈ। ਪਰ ਲੋਕ ਹੈਰਾਨ ਰਹਿ ਗਏ ਨੇ ਕਿ ਉਰਵਸ਼ੀ ਰੌਤੇਲਾ ਵੀ ਆਸਟ੍ਰੇਲੀਆ ਪਹੁੰਚ ਚੁੱਕੀ ਹੈ। ਉਸ ਨੇ ਆਪਣੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਹ ਫਲਾਈਟ 'ਚ ਬੈਠੀ ਹੈ ਅਤੇ ਕੈਪਸ਼ਨ 'ਚ ਲਿਖਿਆ- 'followed my ♥️ ਅਤੇ ਇਹ ਮੈਨੂੰ ਆਸਟ੍ਰੇਲੀਆ ਲੈ ਆਈ। ਇਸ ਤੋਂ ਇਲਾਵਾ ਅਦਾਕਾਰਾ ਨੇ ਟੁੱਟੇ ਦਿਲ ਵਾਲੀ ਸ਼ਾਇਰੀ ਦੇ ਨਾਲ ਵੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਯੂਜ਼ਰ ਰਿਸ਼ਭ ਪੰਤ ਦਾ ਨਾਮ ਲੈ ਕੇ ਯੂਜ਼ਰ ਉਰਵਸ਼ੀ ਰੌਤੇਲਾ ਨੂੰ ਟ੍ਰੇਲ ਕਰ ਰਹੇ ਹਨ।

ਉਰਵਸ਼ੀ ਰੌਤੇਲਾ ਦੇ ਆਸਟ੍ਰੇਲੀਆ ਦੌਰੇ 'ਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਨੂੰ ਰਿਸ਼ਭ ਪੰਤ ਨਾਲ ਜੋੜ ਰਹੇ ਹਨ। ਇੱਕ ਯੂਜ਼ਰ ਨੇ ਆਪਣੀ ਫੋਟੋ ਦੇ ਕਮੈਂਟ ਵਿੱਚ ਲਿਖਿਆ ਕਿ ‘ਸਾਡੇ ਕੋਲ ਅਜੇ ਕੁਝ ਹਫ਼ਤੇ ਹਨ, ਕੀ ਅਸੀਂ ਵਿਸ਼ਵ ਕੱਪ ਨੂੰ ਕਿਤੇ ਹੋਰ ਸ਼ਿਫਟ ਕਰ ਸਕਦੇ ਹਾਂ’। ਇੱਕ ਹੋਰ ਯੂਜ਼ਰ ਨੇ ਲਿਖਿਆ- ‘ਦੀਦੀ ਨੇ ਛੋਟੂ ਭਈਆ ਦਾ ਪਿੱਛਾ ਨਹੀਂ ਛੱਡਿਆ’। ਇੱਕ ਯੂਜ਼ਰ ਨੇ ਲਿਖਿਆ- ‘ਉਹ ਰਿਸ਼ਭ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ’।

image source instagram

ਰਿਸ਼ਭ ਪੰਤ ਦਾ ਜਨਮਦਿਨ ਇਸ ਮਹੀਨੇ ਦੀ 4 ਤਰੀਕ ਨੂੰ ਸੀ। ਇਸੇ ਦਿਨ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਫਲਾਇੰਗ ਕਿੱਸ ਦੇ ਰਹੀ ਹੈ। ਉਸ ਨੇ ਕੈਪਸ਼ਨ ਵਿੱਚ ਹੈਪੀ ਬਰਥਡੇ ਲਿਖਿਆ ਪਰ ਕਿਸੇ ਨੂੰ ਟੈਗ ਜਾਂ ਨਾਮ ਨਹੀਂ ਦਿੱਤਾ। ਪਰ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜਨਮਦਿਨ ਦੀ ਇਹ ਸ਼ੁਭਕਾਮਨਾ ਸਿਰਫ ਰਿਸ਼ਭ ਪੰਤ ਲਈ ਹੈ। ਉਹ ਕਮੈਂਟ ਵਿੱਚ ਲਗਾਤਾਰ ਪੰਤ ਦਾ ਨਾਮ ਲਿਖ ਰਹੇ ਸਨ।

inside image of rishbabh pant and urvashi rautela image image source instagram


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network