‘Chandigarh Dropouts’ ਗੀਤ 'ਚ ਇੱਕ ਵਾਰ ਫਿਰ ਸੁਣਨ ਨੂੰ ਮਿਲੇਗੀ ਮਰਹੂਮ ਗਾਇਕ ਰਾਜ ਬਰਾੜ ਦੀ ਬੁਲੰਦ ਆਵਾਜ਼
ਰਾਜ ਬਰਾੜ (Raj Brar) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਸੰਗੀਤ ਜਗਤ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਕਈ ਲੋਕਾਂ ਦੀ ਪਹਿਲੀ ਪਸੰਦ ਹਨ । ਰਾਜ ਬਰਾੜ ਇੱਕ ਵਧੀਆ ਗੀਤਕਾਰ, ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਸੀ । ਭਾਵੇਂ ਰਾਜ ਬਰਾੜ ਨੂੰ ਇਸ ਸੰਸਾਰ ਤੋਂ ਗਏ ਕਈ ਸਾਲ ਹੋ ਗਏ ਨੇ ਪਰ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਜੋ ਕੰਮ ਕੀਤਾ ਉਨ੍ਹਾਂ ਨੂੰ ਅਮਰ ਬਣਾ ਦਿੱਤਾ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਇਹ ਬੁਲੰਦ ਆਵਾਜ਼ ਸੁਣਨ ਨੂੰ ਮਿਲੇਗੀ । ਜੀ ਹਾਂ ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਸਵੀਤਾਜ ਬਰਾੜ Sweetaj Brar ਨੇ ਦਿੱਤੀ ਹੈ।
image source-instagram
ਹੋਰ ਪੜ੍ਹੋ : 'Tu Hi Ik Tu’ ਗੀਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਸਵੀਤਾਜ ਬਰਾੜ ਨੇ ਗੀਤ ‘ਚੰਡੀਗੜ੍ਹ ਡਰਾਪ ਆਊਟ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ –‘#ChandigarhDropouts.....ਲਓ ਜੀ 25 September ਮੇਰੇ ਬਰਥਡੇਅ ਤੇ...ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੋਹਫਾ..!!!ਇੱਕ ਵਾਰ ਫਿਰ ਤੋਂ ਸੁਣਨ ਨੂੰ ਮਿਲੇਗੀ ਉਹ ਬੁਲੰਦ ਆਵਾਜ਼.. ?’ । ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸੁਭਕਾਮਨਾਵਾਂ ਦੇ ਰਹੇ ਨੇ।
ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
image source-instagram
ਦੱਸ ਦਈਏ ਇਸ ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਦੇ ਲਿਖੇ ਹਨ ਤੇ ਮਿਊਜ਼ਿਕ chet singh ਨੇ ਦਿੱਤਾ ਹੈ। ਗਾਣੇ ਦਾ ਵੀਡੀਓ ਤੇਜੀ ਸੰਧੂ ਨੇ ਬਣਾਇਆ ਹੈ । ਇਸ ਗੀਤ ਚ ਸਵੀਤਾਜ ਬਰਾੜ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ। ਇਹ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੇ ਗੱਲ ਕਰੀਏ ਸਵੀਤਾਜ ਬਰਾੜ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਸਿੱਧੂ ਮੂਸੇਵਾਲਾ ਦੇ ਨਾਲ ਮੂਸਾ ਜੱਟ ਫ਼ਿਲਮ ਚ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram