ਫੁਲਕਾਰੀ ਦੁਪੱਟੇ ਦੇ ਨਾਲ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਵੀਤਾਜ ਬਰਾੜ, ਦੇਖੋ ਮਨਮੋਹਕ ਤਸਵੀਰਾਂ
Sweetaj Brar latest pics: ਪੰਜਾਬੀ ਫ਼ਿਲਮੀ ਜਗਤ ਦੀ ਉਭਰਦੀ ਹੋਈ ਅਦਾਕਾਰਾ ਸਵੀਤਾਜ ਬਰਾੜ, ਜੋ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਵੀ ਹੈ। ਉਹ ਲਗਾਤਾਰ ਫ਼ਿਲਮਾਂ ਵਿੱਚ ਕੰਮ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
ਹੋਰ ਪੜ੍ਹੋ : ਧੀ ਦੇਵੀ ਨੂੰ ਫੀਡ ਕਰਵਾਉਂਦੇ ਹੋਏ ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਛੋਟੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ
ਅਦਾਕਾਰਾ ਤੇ ਗਾਇਕਾ ਸਵੀਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਨਹੀਂ ਸਗੋਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਨੇ। ਤਸਵੀਰਾਂ ਵਿੱਚ ਦੇਖ ਸਕਦੇ ਹੋ ਫੁਲਕਾਰੀ ਦੁਪੱਟੇ ਵਿੱਚ ਆਪਣੀ ਮਨਮੋਹਕ ਅਦਾਵਾਂ ਬਿਖੇਰ ਰਹੀ ਹੈ। ਅਦਾਕਾਰਾ ਨੇ ਆਪਣਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਹੈ, ਕੰਨਾਂ ਵਿੱਚ ਵੱਡੇ-ਵੱਡੇ ਝੁਮਕੇ ਪਾਏ ਹੋਏ ਨੇ। ਉਹ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਵੀ ਫੈਨਜ਼ ਕਮੈਂਟ ਕਰਕੇ ਖੂਬ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਗਾਇਕਾ ਸਵੀਤਾਜ ਬਰਾੜ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਕਰ ਰਹੀ ਹੈ । ਸਵੀਤਾਜ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ, ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । ਉਹ ਅਖੀਰਲੀ ਵਾਰ ਫ਼ਿਲਮ ‘ਤੇਰੇ ਲਈ’ ਵਿੱਚ ਹਰੀਸ਼ ਵਰਮਾ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਡਿਊਟ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
View this post on Instagram