ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ

Reported by: PTC Punjabi Desk | Edited by: Shaminder  |  November 28th 2020 04:17 PM |  Updated: November 28th 2020 04:17 PM

ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ

ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ । ਇਹ ਕਿਸਾਨ ਦਿੱਲੀ ‘ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ । ਹਾਲਾਂਕਿ ਕਿਸਾਨਾਂ ‘ਤੇ ਪ੍ਰਸ਼ਾਸਨ ਦੀ ਸਖਤੀ ਦੇਖੀ ਜਾ ਸਕਦੀ ਹੈ ।

farmers protest

 

ਨਵੰਬਰ ਦੀ ਇਸ ਠੰਡ ‘ਚ ਕਿਸਾਨਾਂ ‘ਤੇ ਕਦੇ ਪਾਣੀ ਦੀਆਂ ਬੁਛਾਰਾਂ ਅਤੇ ਕਦੇ ਲਾਠੀਚਾਰਜ ਕੀਤਾ ਜਾ ਰਿਹਾ ਹੈ ।ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਬਾਲੀਵੁੱਡ ਕਲਾਕਾਰ ਵੀ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਅਦਾਕਾਰਾ ਸਵਰਾ ਭਾਸਕਰ ਨੇ ਵੀ ਕਿਸਾਨਾਂ ‘ਤੇ ਹੁੰਦੇ ਲਾਠੀਚਾਰਜ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

ਹੋਰ ਪੜ੍ਹੋ : ਸਵਰਾ ਭਾਸਕਰ ਨੇ ਚਾਰ ਸਾਲ ਦੇ ਬੱਚੇ ’ਤੇ ਕੀਤੀ ਗੰਦੀ ਟਿੱਪਣੀ, ਵੀਡੀਓ ’ਤੇ ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

kisan protest

ਸਵਰਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ।ਜਿਸ ‘ਚ ਪੁਲਿਸ ਦੇ ਜਵਾਨਾਂ ਵੱਲੋਂ ਇੱਕ ਕਿਸਾਨ ‘ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ ।

protest

 

ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਹ ਜਵਾਨ ਵੀ ਕਿਸਾਨ ਦਾ ਬੇਟਾ ਹੀ ਹੋਏਗਾ’।ਸਵਰਾ ਦੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟਸ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

https://twitter.com/ReallySwara/status/1332400512709234688


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network