ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ  

Reported by: PTC Punjabi Desk | Edited by: Rupinder Kaler  |  March 01st 2019 11:43 AM |  Updated: March 01st 2019 11:43 AM

ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ  

ਸਵਰਾ ਭਾਸਕਰ ਸੋਸ਼ਲ ਮੀਡੀਆ ਤੇ ਆਪਣੇ ਬੇਬਾਕ ਪੋਸਟ ਲਈ ਜਾਣੀ ਜਾਂਦੀ ਹੈ । ਹੁਣ ਉਹਨਾਂ ਨੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੂੰ ਜਮਕੇ ਲਤਾੜਿਆ ਹੈ । ਦਰਅਸਲ ਵੀਨਾ ਮਲਿਕ ਨੇ ਪਾਇਲਟ ਅਭਿਨੰਦਨ ਦੇ ਪਾਕਿਸਤਾਨ ਦੀ ਹਿਰਾਸਤ ਵਿੱਚ ਆਉਣ ਤੇ ਚੁੱਟਕੀ ਲਈ ਸੀ । ਵੀਨਾ ਨੇ ਪਾਇਲਟ ਅਭਿਨੰਦਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ "ਅਭੀ-ਅਭੀ ਆਏ ਹੋ ਅੱਛੀ ਮਹਿਮਾਨਨਿਵਾਜ਼ੀ ਹੋਗੀ ਆਪਕੀ"

veena-malik-on-wing-commander-abhinandan-varthaman veena-malik-on-wing-commander-abhinandan-varthaman

ਵੀਨਾ ਮਲਿਕ ਦੇ ਇਸ ਟਵੀਟ ਨੂੰ ਦੇਖਕੇ ਸਵਰਾ ਭਾਸਕਰ ਭੜਕ ਗਈ ਸੀ ਤੇ ਉਸ ਨੇ ਵੀਨਾ ਮਲਿਕ ਨੂੰ ਟੈਗ ਕਰਕੇ ਲਿਖਿਆ ਸੀ "वीना जी, तुम पर और तुम्‍हारी बीमार मानसिकता पर लानत है. तुम्‍हारी खुशी निर्लज्‍ज है. हमारा वीर हीरो, बहादुर, शालीन और 'पकड़' में भी सम्‍मानित है."

https://twitter.com/ReallySwara/status/1100926242688122881

ਇਸ ਤੋਂ ਪਹਿਲਾਂ ਵੀਨਾ ਮਲਿਕ ਨੇ ਭਾਰਤ ਖਿਲਾਫ ਕਈ ਗੱਲਾਂ ਲਿਖਿਆ ਸਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਆ ਕਰ ਰਿਹਾ ਹੈ । ਸ਼ੁੱਕਰਵਾਰ ਨੂੰ ਉਹ ਕਿਸੇ ਵੀ ਵੇਲੇ ਆਪਣੇ ਵਤਨ ਹੋਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network