ਵਿਆਹ ਤੋਂ ਬਿਨਾਂ ਸਵਰਾ ਭਾਸਕਰ ਬਣਨ ਜਾ ਰਹੀ ਮਾਂ, ਲੋਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

Reported by: PTC Punjabi Desk | Edited by: Shaminder  |  November 26th 2021 04:56 PM |  Updated: November 26th 2021 04:56 PM

ਵਿਆਹ ਤੋਂ ਬਿਨਾਂ ਸਵਰਾ ਭਾਸਕਰ ਬਣਨ ਜਾ ਰਹੀ ਮਾਂ, ਲੋਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਸਵਰਾ ਭਾਸਕਰ (Swara Bhaskar) ਆਪਣੀ ਬੇਬਾਕ ਬਿਆਨਬਾਜ਼ੀ ਅਤੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਵੱਖ-ਵੱਖ ਵਿਸ਼ਿਆ ‘ਤੁੇ ਆਪਣੀ ਰਾਏ ਰੱਖਦੀ ਹੈ । ਸਵਰਾ ਭਾਸਕਰ ਬਿਨਾਂ ਵਿਆਹ ਤੋਂ ਹੀ ਜਲਦ ਹੀ ਬੱਚੇ ਦੀ ਮਾਂ (Mother) ਬਣਨ ਜਾ ਰਹੀ ਹੈ । ਉਸ ਨੇ ਆਪਣਾ ਨਾਂਅ ਸੈਂਟਰਲ ਐਡਾਪਸ਼ਨ ਰਿਸੋਰਸ ਅਥਾਰਿਟੀ ‘ਚ ਖੁਦ ਨੂੰ ਪ੍ਰਾਸਪੈਕਟਿਵ ਪੈਰੇਂਟਸ ਦੇ ਤੌਰ ‘ਤੇ ਨਾਮ ਰਜਿਸਟਰ ਕਰਵਾ ਦਿੱਤਾ ਹੈ । ਜੀ ਹਾਂ ਸਵਰਾ ਭਾਸਕਰ ਜਲਦ ਹੀ ਇੱਕ ਬੱਚੇ ਨੂੰ ਗੋਦ (adopt) ਲਏਗੀ । ਇੱਕ ਇੰਟਰਵਿਊ ਮੁਤਾਬਿਕ ਅਦਾਕਾਰਾ ਨੇ ਕਿਹਾ ਹੈ ਕਿ ‘ਮੈਂ ਹਮੇਸ਼ਾ ਬੱਚਾ ਅਤੇ ਪਰਿਵਾਰ ਚਾਹੁੰਦੀ ਸੀ ।

Swara-Bhaskar image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਮੈਨੂੰ ਲੱਗਿਆ ਕਿ ਇਸ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਬੱਚਾ ਗੋਦ ਲੈਣਾ। ਇਸ ਲਈ ਕਈ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਜਿਨ੍ਹਾਂ ਨੇ ਬੱਚਿਆਂ ਨੂੰ ਗੋਦ ਲਿਆ ਹੈ ।ਸਵਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

swara-bhaskar image From instagram

ਸਵਰਾ ਭਾਸਕਰ ਆਪਣੀ ਬੇਬਾਕ ਬਿਆਨਬਾਜ਼ੀ ਦੇ ਲਈ ਜਾਣੀ ਜਾਂਦੀ ਹੈ । ਭਾਵੇਂ ਉਹ ਕਿਸਾਨਾਂ ਦੇ ਮੁੱਦੇ ‘ਤੇ ਗੱਲਬਾਤ ਹੋਵੇ ਜਾਂ ਫਿਰ ਕਿਸੇ ਹੋਰ ਵਿਸ਼ੇ ‘ਤੇ ਗੱਲਬਾਤ। ਹਮੇਸ਼ਾ ਹੀ ਉਹ ਆਪਣੀ ਰਾਇ ਦਿੰਦੀ ਰਹਿੰਦੀ ਹੈ । ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ‘ਚ ਉਹ ਕਿਸਾਨਾਂ ਦੇ ਖੇਤੀ ਬਿੱਲਾਂ ਦੇ ਵਾਪਸ ਹੋਣ ‘ਤੇ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ ਸੀ । ਹੁਣ ਉਹ ਬੱਚਾ ਗੋਦ ਲੈਣ ਦੀ ਸੋਚ ਰਹੀ ਹੈ । ਜਿਸ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

 

View this post on Instagram

 

A post shared by Swara Bhasker (@reallyswara)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network