Trending:
ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਦਾ ਰਿਸ਼ਤਾ ਖਤਮ, ਅਦਾਕਾਰਾ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਬ੍ਰੇਕਅੱਪ ਦੀ ਜਾਣਕਾਰੀ
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ Sushmita Sen ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਜਿੱਥੇ ਉਹ 'ਆਰਿਆ 2' ਲਈ ਤਾਰੀਫਾਂ ਲੁੱਟ ਰਹੀ ਹੈ, ਉਥੇ ਹੀ ਦੂਜੇ ਪਾਸੇ ਉਸ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੋਹਮਨ ਸ਼ਾਲ ਨਾਲ ਆਪਣੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ (Actress Sushmita Sen confirms breaking up with Rohman Shawl)। ਉਸਦਾ ਅਤੇ ਉਸਦੇ ਬੁਆਏਫ੍ਰੈਂਡ ਰੋਹਮਨ ਸ਼ਾਲ ਦਾ ਰਿਸ਼ਤਾ ਟੁੱਟ ਗਿਆ ਹੈ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸੁਸ਼ਮਿਤਾ ਸੇਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਰੋਹਮਲ ਸ਼ਾਲ ਨਾਲ ਨਜ਼ਰ ਆ ਰਹੀ ਹੈ। ਸੁਸ਼ਮਿਤਾ ਸੇਨ ਨੇ ਇਸ ਤਸਵੀਰ ਨਾਲ ਲਿਖਿਆ ਹੈ, 'ਸਾਡਾ ਰਿਸ਼ਤਾ ਦੋਸਤੀ ਤੋਂ ਸ਼ੁਰੂ ਹੋਇਆ, ਅਸੀਂ ਦੋਸਤ ਹੀ ਰਹਾਂਗੇ। ਰਿਸ਼ਤਾ ਬਹੁਤ ਪਹਿਲਾਂ ਖਤਮ ਹੋ ਗਿਆ, ਪਿਆਰ ਕਾਇਮ ਹੈ।' ਦੱਸ ਦਈਏ ਰੋਹਮਨ ਸ਼ਾਲ ਹੁਣ ਸੁਸ਼ਮਿਤਾ ਸੇਨ ਦੇ ਘਰ ਵੀ ਨਹੀਂ ਰਹਿੰਦੇ ਹਨ। ਉਨ੍ਹਾਂ ਨੇ ਅਦਾਕਾਰਾ ਦਾ ਘਰ ਛੱਡ ਕੇ ਆਪਣੇ ਇੱਕ ਦੋਸਤ ਦੇ ਘਰ ‘ਚ ਸ਼ਿਫਟ ਹੋ ਗਏ ਨੇ। ਦੋਵਾਂ ਦੇ ਵੱਖ ਹੋਣ ਦੀ ਖਬਰ ਤੋਂ ਪ੍ਰਸ਼ੰਸਕ ਕਾਫੀ ਨਿਰਾਸ਼ ਨੇ।
ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਇੱਕ ਦੂਜੇ ਨੂੰ 2018 ਤੋਂ ਜਾਣਦੇ ਹਨ। ਰੋਹਮਨ ਸ਼ਾਲ ਜਲਦੀ ਹੀ ਸੁਸ਼ਮਿਤਾ ਦੀਆਂ ਧੀਆਂ ਅਤੇ ਮਾਪਿਆਂ ਦੇ ਨੇੜੇ ਹੋ ਗਏ ਸੀ। ਉਨ੍ਹਾਂ ਨੂੰ ਅਕਸਰ ਸੁਸ਼ਮਿਤਾ ਸੇਨ ਦੇ ਪਰਿਵਾਰਕ ਪ੍ਰੋਗਰਾਮਾਂ ਅਤੇ ਇਕੱਠੇ ਵਿਦੇਸ਼ਾਂ ‘ਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਦੇਖਿਆ ਜਾਂਦਾ ਸੀ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਵੈੱਬ ਸੀਰੀਜ਼ ‘ਆਰਿਆ 2’ ਚ ਨਜ਼ਰ ਆ ਰਹੀ ਹੈ। ਆਰਿਆ 2 ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਵੈੱਬ ਸੀਰੀਜ਼ ‘ਚ ਆਰਿਆ ਦਾ ਕਿਰਦਾਰ ਨਿਭਾਉਣ ਲਈ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ। ਦੱਸ ਦਈਏ ਸੁਸ਼ਮਿਤਾ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ ।