ਕੀ ਸੁਸ਼ਮਿਤਾ ਸੇਨ ਨੇ ਗੁਪਚੁੱਪ ਢੰਗ ਨਾਲ ਕਰਵਾ ਲਿਆ ਹੈ ਲਲਿਤ ਮੋਦੀ ਦੇ ਨਾਲ ਵਿਆਹ? ਪੋਸਟ ਕੀਤੀਆਂ ਗਈਆਂ ਰੋਮਾਂਟਿਕ ਤਸਵੀਰਾਂ

Reported by: PTC Punjabi Desk | Edited by: Lajwinder kaur  |  July 14th 2022 09:01 PM |  Updated: July 14th 2022 09:15 PM

ਕੀ ਸੁਸ਼ਮਿਤਾ ਸੇਨ ਨੇ ਗੁਪਚੁੱਪ ਢੰਗ ਨਾਲ ਕਰਵਾ ਲਿਆ ਹੈ ਲਲਿਤ ਮੋਦੀ ਦੇ ਨਾਲ ਵਿਆਹ? ਪੋਸਟ ਕੀਤੀਆਂ ਗਈਆਂ ਰੋਮਾਂਟਿਕ ਤਸਵੀਰਾਂ

ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ। ਕੀ ਸੁਸ਼ਮਿਤਾ ਸੇਨ ਨੇ ਸਾਬਕਾ ਆਈਪੀਐਲ ਕਮਿਸ਼ਨਰ ਲਲਿਤ ਮੋਦੀ ਨਾਲ ਗੁਪਤ ਵਿਆਹ ਕਰਵਾ ਲਿਆ ਹੈ। ਲਲਿਤ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕਈ ਤਸਵੀਰਾਂ ਨਾਲ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਹੋਰ ਪੜ੍ਹੋ : Robin Uthappa ਦੂਜੀ ਵਾਰ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਨਵਜੰਮੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਕੇਟਰ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ

Image Source: Instagram

ਲਲਿਤ ਮੋਦੀ ਨੇ ਆਪਣੇ ਟਵਿੱਟਰ ਉੱਤੇ ਸੁਸ਼ਮਿਤਾ ਸੇਨ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੇ ਨਾਲ ਹੀ ਨਵੀਂ ਜ਼ਿੰਦਗੀ ਦੀ ਗੱਲ ਵੀ ਆਖੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਲੰਡਨ ਵਿੱਚ ਘੁੰਮਦੇ ਹੋਏ ਗਲੋਬਲ ਟੂਰ ਤੋਂ ਬਾਅਦ ਵਾਪਸ ਪਰਤਿਆ ਹਾਂ #maldives #sardinia ਪਰਿਵਾਰਾਂ ਨਾਲ - ਮੇਰੇ #betterhalf @sushmitasen47 ਦਾ ਜ਼ਿਕਰ ਨਾ ਕਰਨਾ - ਆਖਰਕਾਰ ਇੱਕ ਨਵੀਂ ਸ਼ੁਰੂਆਤ ਇੱਕ ਨਵੀਂ ਜ਼ਿੰਦਗੀ’। ਦੱਸ ਦਈਏ ਸੁਸ਼ਮਿਤਾ ਸੇਨ ਵੱਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਦੱਸ ਦਈਏ ਲਲਿਤ ਮੋਦੀ ਨੇ ਇੱਕ ਹੋਰ ਨਵਾਂ ਟਵੀਟ ਕੀਤਾ ਹੈ। ਜਿਸ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ, ਅਜੇ ਵਿਆਹ ਨਹੀਂ ਹੋਇਆ ਹੈ। ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਵਿਆਹ ਵਾਲਾ ਦਿਨ ਵੀ ਇੱਕ ਦਿਨ ਜ਼ਰੂਰ ਆਵੇਗਾ। ਪਰ ਸੁਸ਼ਮਿਤਾ ਸੇਨ ਦੇ ਪ੍ਰਸ਼ੰਸਕ ਇਹ ਤਸਵੀਰਾਂ ਦੇ ਦੇਖ ਕੇ ਹੈਰਾਨ ਹੋ ਗਏ ਹਨ।

Sushmita Sen and Lalit Modi are married? Businessman surprises Sushmita's fans on social media


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network