ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਭੈਣ ਪ੍ਰਿਯੰਕਾ ਨੇ ਦਿੱਤਾ ਬਿਆਨ, ਕਿਹਾ 'ਸੁਸ਼ਾਂਤ ਦੀ ਮੌਤ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸੀ'
Sushant Singh Rajput's sister Priyanka: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 2 ਸਾਲ ਬੀਤ ਚੁੱਕੇ ਹਨ। ਸੁਸ਼ਾਂਤ ਦੀ ਅਚਾਨਕ ਮੌਤ ਨਾਲ ਨਾਂ ਮਹਿਜ਼ ਉਨ੍ਹਾਂ ਦੇ ਪਰਿਵਾਰ ਬਲਕਿ ਫੈਨਜ਼ ਤੇ ਬਾਲੀਵੁੱਡ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਸੀ। ਸੁਸ਼ਾਂਤ ਦੇ ਮਾਮਲੇ 'ਚ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਖਿਲਾਫ ਚਾਰਜਸ਼ੀਟ ਦਾਖਲ ਹੋਈ ਹੈ। ਹੁਣ ਇਸ ਮਾਮਲੇ 'ਤੇ ਸੁਸ਼ਾਂਤ ਦੀ ਭੈਣ ਪ੍ਰਿਯੰਕਾ ਨੇ ਬਿਆਨ ਦਿੱਤਾ ਹੈ।
Image Source: Instagram
ਹਾਲ ਹੀ 'ਚ ਸੁਸ਼ਾਂਤ ਦੇ ਡਰੱਗਜ਼ ਮਾਮਲੇ 'ਚ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਸਣੇ 34 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਹ ਚਾਰਜਸ਼ੀਟ ਐਨਸੀਬੀ ਵੱਲੋ ਦਾਖਿਲ ਕੀਤੀ ਗਈ ਹੈ।
ਰੀਆ ਚੱਕਰਵਰਤੀ 'ਤੇ ਸਾਲ 2020 ਵਿ$ਚ ਨਸ਼ਾ ਖਰੀਦਣ ਦਾ ਦੋਸ਼ ਹੈ, ਜਿਸ ਕਾਰਨ ਮਰਹੂਮ ਅਭਿਨੇਤਾ ਨੂੰ ਨਸ਼ੇ ਦੀ ਲਤ ਲੱਗ ਗਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਇਸ ਦਾ ਭੁਗਤਾਨ ਅਦਾਕਾਰ ਦੇ ਖਾਤੇ ਤੋਂ ਹੀ ਕੀਤਾ ਗਿਆ ਸੀ। ਹੁਣ ਇਸ ਮਾਮਲੇ 'ਤੇ ਸੁਸ਼ਾਂਤ ਦੀ ਭੈਣ ਪ੍ਰਿਯੰਕਾ ਸਿੰਘ ਨੇ ਬਿਆਨ ਦਿੱਤਾ ਹੈ।
ਸੁਸ਼ਾਂਤ ਨਹੀਂ ਕਰ ਸਕਦੇ ਖ਼ੁਦਕੁਸ਼ੀ
ਸੁਸ਼ਾਂਤ ਦੀ ਭੈਣ ਪ੍ਰਿਯੰਕਾ ਨੇ ਸੁਸ਼ਾਂਤ ਦੀ ਮੌਤ 'ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਉਹ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਸ ਦਾ ਭਰਾ ਖੁਦਕੁਸ਼ੀ ਕਰ ਸਕਦਾ ਹੈ। ਪ੍ਰਿਯੰਕਾ ਦਾ ਇਹ ਵੀ ਕਹਿਣਾ ਹੈ ਕਿ ਸੁਸ਼ਾਂਤ ਦੀ ਮੌਤ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।
image From instagram
ਸੁਸ਼ਾਂਤ ਦੀ ਮੌਤ ਵੱਡੀ ਸਾਜਿਸ਼ ਦਾ ਹਿੱਸਾ
ਪ੍ਰਿਯੰਕਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਏਜੰਡੇ ਲਈ ਸੁਸ਼ਾਂਤ ਦੀ ਮੌਤ ਦਾ ਇਸਤੇਮਾਲ ਕੀਤਾ। ਉਸ ਨੇ ਕਿਹਾ ਕਿ ਹੁਣ ਉਹ ਸੱਚਾਈ ਜਾਨਣਾ ਚਾਹੁੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਕਿਉਂਕਿ ਬਹੁਤ ਸਾਰੇ ਲੋਕ ਉਸ ਦੀ ਪ੍ਰਤਿਭਾ ਤੋਂ ਪਰੇਸ਼ਾਨ ਸਨ।
ਆਖਰੀ ਸਾਹ ਤੱਕ ਲੜਾਂਗੇ ਇਨਸਾਫ ਦੀ ਲੜਾਈ
ਸੁਸ਼ਾਂਤ ਦੀ ਮੌਤ ਤੋਂ ਬਾਅਦ ਲੋਕਾਂ ਨੇ ਸਮਝ ਲਿਆ ਕਿ ਫਿਲਮ ਇੰਡਸਟਰੀ 'ਚ ਆਮ ਆਦਮੀ ਨੂੰ ਕਿੰਨਾ ਨਾਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ ਪ੍ਰਿਯੰਕਾ ਭਰਾ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ। ਪ੍ਰਿਯੰਕਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸੁਸ਼ਾਂਤ ਨੂੰ ਇਨਸਾਫ ਦਵਾਉਣ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੇ ਆਖਰੀ ਸਾਹ ਤੱਕ ਭਰਾ ਲਈ ਇਨਸਾਫ ਦੀ ਲੜਾਈ ਲੜਦੀ ਰਹੇਗੀ।
image From instagram
ਹੋਰ ਪੜ੍ਹੋ: ਕਲਾਕਾਰ ਨੇ ਵੱਖਰੇ ਅੰਦਾਜ਼ 'ਚ ਬਣਾਈ ਰੈਪਰ ਬੋਹੇਮੀਆ ਦੀ ਪੇਟਿੰਗ, ਗਾਇਕ ਨੇ ਸ਼ੇਅਰ ਕੀਤੀ ਵੀਡੀਓ
ਦੱਸ ਦਈਏ 14 ਜੂਨ ਸਾਲ 2020 ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਮੁੰਬਈ ਸਥਿਤ ਫਲੈਟ ਵਿੱਚ ਮ੍ਰਿਤਕ ਪਾਏ ਗਏ ਸੀ। ਅਦਾਕਾਰ ਦੀ ਮੌਤ ਦੇ ਦੋ ਸਾਲ ਬੀਤ ਜਾਣ ਮਗਰੋਂ ਅਜੇ ਵੀ ਉਸ ਦੀ ਮੌਤ ਦੀ ਗੁੱਥੀ ਸੁਲਝ ਨਹੀਂ ਸਕੀ ਹੈ। ਇਸ ਮਾਮਲੇ ਵਿੱਚ CBI ਤੇ NCB ਵਰਗੀਆਂ ਕਈ ਕੇਂਦਰੀ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।
The TL for Digital Protest:
Oath For Justice4SSR pic.twitter.com/9ub6qd7pva
— Priyanka Singh (@withoutthemind) July 14, 2022