ਸਨੀ ਲਿਓਨੀ ਦੇ ਗੀਤ 'ਤੇ ਨੱਚੇ ਰੀਲ ਲਾਈਫ਼ ਦੇ ਧੋਨੀ, ਵੀਡੀਓ ਵਾਇਰਲ

Reported by: PTC Punjabi Desk | Edited by: Gourav Kochhar  |  May 18th 2018 10:57 AM |  Updated: May 19th 2018 01:23 PM

ਸਨੀ ਲਿਓਨੀ ਦੇ ਗੀਤ 'ਤੇ ਨੱਚੇ ਰੀਲ ਲਾਈਫ਼ ਦੇ ਧੋਨੀ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ Sushant Singh Rajput ਅੱਜਕਲ ਚਰਚਾ 'ਚ ਹਨ। ਉਨ੍ਹਾਂ ਦੇ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਉਹ ਸੰਨੀ ਲਿਓਨ ਦੇ ਹਿੱਟ ਨੰਬਰ 'ਲੈਲਾ ਮੈਂ ਲੈਲਾ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਇਸ ਪਾਰਟੀ 'ਚ ਸ਼ਰਧਾ ਕਪੂਰ Shardha Kapoor, ਰਾਜਕੁਮਾਰ ਰਾਓ Rajkumar Rao ਵੀ ਮੌਜੂਦ ਸਨ। ਇਹ ਡਾਂਸ ਧਮਾਲ ਫਿਲਮ 'ਸਤ੍ਰੀ' ਦੀ ਰੈਪ ਪਾਰਟੀ 'ਚ ਹੋਇਆ ਸੀ, ਜਿੱਥੇ ਸੁਸ਼ਾਂਸ ਸਿੰਘ ਰਾਜਪੂਤ ਵੀ ਪੁੱਜੇ ਸਨ।

ਸੁਸ਼ਾਂਤ Sushant Singh Rajput ਤੋਂ ਇਲਾਵਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੇ ਡਾਂਸ ਵੀਡੀਓ ਵੀ ਵਾਇਰਲ ਹੋ ਰਹੇ ਹਨ। ਆਓ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੇ ਸੁਸ਼ਾਂਤ-ਸ਼ਰਧਾ-ਰਾਜਕੁਮਾਰ ਰਾਓ ਦੇ ਡਾਂਸ ਵੀਡੀਓਜ਼।

ਜ਼ਿਕਰਯੋਗ ਹੈ ਕਿ ਫਿਲਮ 'ਸਤ੍ਰੀ' ਇਕ ਹਾਰਰ ਕਾਮੇਡੀ ਫਿਲਮ ਹੈ। ਇਸ 'ਚ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਲੀਡ ਰੋਲ 'ਚ ਹਨ। ਇਸ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ। ਪਹਿਲੀ ਵਾਰ ਸ਼ਰਧਾ ਕਪੂਰ ਅਤੇ ਰਾਜਕੁਮਾਕ ਰਾਓ ਇਕੱਠੇ ਪਰਦੇ 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network